ਬਰਾੜਾਂ ਨੂੰ ਟਕਸਾਲੀ ਕਾਂਗਰਸੀਆਂ ਦੀ ਹਮਾਇਤ ਅਤੇ ਨਿੱਜੀ ਸਮਰਥਕਾਂ ਦੀ ਇਕਜੁੱਟਤਾ ਦੇਖ ਵਿਰੋਧ ਦੰਦਾਂ ਥੱਲੇ ਜੀਭ ਦੇਣ ਲਈ ਹੋਏ ਮਜਬੂਰ
ਬਾਘਾਪੁਰਾਣਾ 20 ਜਨਵਰੀ (ਪ.ਪ.) : ਹਲਕੇ ਦੇ ਪਿੰਡ ਅਤੇ ਸ਼ਹਿਰ ਬਾਘਾਪੁਰਾਣਾ ਜੋ ਪਿਛਲੇ ਲੰਬੇ ਸਮੇਂ ਤੋਂ ਸਿਆਸੀ ਅਣਦੇਖੀ ਦਾ ਸ਼ਿਕਾਰ ਸਨ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਸਮੱਸਿਆਵਾਂ ਸਮਝ ਕੇ ਦਰਸ਼ਨ ਸਿੰਘ ਬਰਾੜ ਹਲਕਾ ਵਾਸੀਆਂ ਲਈ ਇਕ ਮਸੀਹੇ ਵਜੋਂ ਸਾਬਿਤ ਹੋਏ। ਭਾਵੇਂਕਿ ਪਿਛਲੇ ਇਕ ਦਹਾਕੇ ਤੋਂ ਰਾਜਸੀ ਸਰਕਾਰ ਨਾਲ ਸਬੰਧਤ ਵਿਧਾਇਕ ਇਥੋਂ ਚੁਣੇ ਜਾਂਦੇ ਰਹੇ ਹਨ ਪਰ ਜੋ ਸਾਰਥਿਕ ਹਕੂਮਤ ਦਾ ਪ੍ਰਦਰਸ਼ਨ ਦਰਸ਼ਨ ਸਿੰਘ ਬਰਾੜ ਨੇ ਪਿਛਲੇ 5 ਸਾਲਾਂ ਵਿਚ ਕੀਤਾ ਉਹ ਸ਼ਾਇਦ ਹੀ ਕਦੇ ਕਿਸੇ ਉਮੀਦਵਾਰ ਦੁਆਰਾ ਕੀਤਾ ਗਿਆ ਹੋਵੇ। ਇਨ੍ਹਾਂ ਸਾਰੇ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਨਾਲ ਸਬੰਧਤ ਬੁੱਧੀਜੀਵੀ ਵਰਗ ਨੇ ਕੀਤਾ। ਮੀਡੀਆ ਦੇ ਰੂਬਰੂ ਹੁੰਦਿਆਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਅੰਦਰ ਕਾਂਗਰਸ ਦੀ ਪਜੀਸ਼ਨ 99 :1 ਦੀ ਹੈ ਜਿਸਦਾ ਅਰਥ 99 ਪ੍ਰਤੀਸ਼ਤ ਕਾਂਗਰਸੀ ਵਿਧਾਇਕ ਬਰਾੜ ਅਤੇ ਉਨ੍ਹਾਂ ਦੇ ਸਪੁੱਤਰ ਕਮਲਜੀਤ ਬਰਾੜ ਦੀ ਹਮਾਇਤ ਵਿੱਚ ਹਨ ਸਗੋਂ ਇਕ ਪ੍ਰਤੀਸ਼ਤ ਕਾਂਗਰਸੀ ਪਾਰਟੀ ਤੋਂ ਬਾਗੀ ਹੋ ਆਪਣੀ ਫੋਕੀ ਸ਼ੇਖੀ ਦਾ ਪ੍ਰਦਰਸ਼ਨ ਕਰ ਰਹੇ ਹਨ ਜਿਸਦਾ ਨਤੀਜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਫੈਸਲੇ ਵਾਲੇ ਦਿਨ ਨਿਕਲ ਆਵੇਗਾ। ਉਨ੍ਹਾਂ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਦਰਸ਼ਨ ਸਿੰਘ ਬਰਾੜ ਨਾਲ ਜਿਥੇ ਸਮੁੱਚੇ ਹਲਕੇ ਦਾ ਕਾਂਗਰਸੀ ਵੋਟਰ ਚਟਾਨ ਵਾਂਗ ਖੜਾ ਹੈ ਉਥੇ ਹੀ ਉਨ੍ਹਾਂ ਦਾ ਇਕ ਵੱਖਰਾ ਨਿੱਜੀ ਵੋਟ ਬੈਂਕ ਵੀ ਹੈ ਤੇ ਉਸ ਵੋਟ ਬੈਂਕ ਵਿਚ ਕਈ ਅਜਿਹੇ ਆਗੂ ਹਨ ਜੋ ਦਿਨ ਵੇਲੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਫਿਰਦੇ ਦਿਖਾਈ ਦਿੰਦੇ ਹਨ ਪਰ ਨਿੱਜੀ ਕੰਮ ਲਏ ਹੋਣ ਕਰਕੇ ਵੋਟਾਂ ਵਾਲੇ ਦਿਨ ਬਰਾੜ ਪਰਿਵਾਰ ਦੇ ਹੱਕ ਵਿਚ ਹੀ ਭੁਗਤਣਗੇ। ਦੂਜੇ ਪਾਸੇ ਉਨ੍ਹਾਂ ਬਰਾੜ ਦੁਆਰਾ ਕੀਤੇ ਗਏ 150 ਕਰੋੜ ਦੀ ਲਾਗਤ ਦੇ ਕਾਰੀਬ ਵਿਕਾਸ ਕੰਮਾਂ ਨੂੰ ਪ੍ਰਮੁੱਖ ਕੇਂਦਰ ਬਿੰਦੂ ਦੱਸਿਆ ਕਿਉਂਕਿ ਦਰਸ਼ਨ ਸਿੰਘ ਬਰਾੜ ਨੇ ਜੋ ਬਿਨਾਂ ਭੇਦਭਾਵ ਵਿਕਾਸ ਕੰਮ ਅਮਲ ਵਿਚ ਲਿਆਂਦੇ ਤੇ ਬਿਨ੍ਹਾਂ ਕਿਸੇ ਪਾਰਟੀ ਬਾਜ਼ੀ ਦੀ ਪਰਵਾਹ ਕਰੇ ਖੁਲ੍ਹੇ ਗ੍ਰਾਂਟਾਂ ਦੇ ਗੱਫੇ ਵੰਡੇ। ਇਸ ਮੌਕੇ ਹਲਕੇ ਦੇ ਪਿੰਡਾਂ ਦੇ ਸਰਪੰਚਾਂ ਅਤੇ ਸ਼ਹਿਰ ਦੇ ਕੌਂਸਲਰਾਂ ਨੇ ਵਿਧਾਇਕ ਦਰਸ਼ਨ ਬਰਾੜ ਨੂੰ ਰਿਕਾਰਡ ਤੋੜ ਮਾਰਜਿਨ ਨਾਲ ਜਿੱਤਵਾ ਕੇ ਵਿਧਾਨ ਸਭਾ ਭੇਜਣ ਦੀ ਗੱਲ ਆਖੀ , ਜਿਸਦੀ ਬਦੌਲਤ ਕਾਂਗਰਸ ਪਾਰਟੀ ਦੀ ਸਮੁੱਚੀ ਇਕਜੁੱਟਤਾ ਦੇਖ ਵਿਰੋਧੀਆਂ ਦੇ ਚਿਹਰੇ ਮੁਰਝਾਏ ਹੋਏ ਦਿਖਾਈ ਦਿੰਦੇ ਹਨ।