ਬਾਘਾਪੁਰਾਣਾ 6 ਜੂਨ (ਪ.ਪ.) : ਸਿਆਸਤ ਦਾ ਚੜ੍ਹਦਾ ਪਾਰਾ ਦੇਖ ਲੰਬੇ ਸਮੇਂ ਤੋਂ ਚੁੱਪ ਬੈਠੇ ਸਿਆਸੀ ਆਗੂ ਵੀ ਹੁਣ ਸਰਗਰਮੀ ਫੜਦੇ ਜਾ ਰਹੇ ਹਨ ਅਜਿਹੇ ਹੀ ਇਕ ਸੀਨੀਅਰ ਅਕਾਲੀ ਲੀਡਰ ਜਗਤਾਰ ਸਿੰਘ ਰਾਜੇਆਣਾ ਹਨ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੁੱਪ ਬੈਠੇ ਜਾਪਦੇ ਸਨ ਪਰ ਇਨ੍ਹੀ ਦਿਨੀ ਅਕਾਲੀ ਦਲ ਵਲੋਂ ਜਦੋਂ ਤੋਂ ਉਨ੍ਹਾਂ ਨੂੰ ਪੀ.ਏ.ਸੀ. ਮੈਂਬਰ ਐਲਾਨਿਆ ਹੈ ਉਦੋਂ ਤੋਂ ਉਨ੍ਹਾਂ ਨੇ ਆਪਣੀ ਸਰਗਰਮੀ ਕਾਫੀ ਵਧਾ ਦਿੱਤੀ ਹੈ। ਜਗਤਾਰ ਸਿੰਘ ਰਾਜੇਆਣਾ ਦੇ ਮੁੜ ਸਰਗਰਮ ਹੋਣ ਨਾਲ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਸਾਹ ਸੂਤੇ ਪਏ ਹਨ । ਰਾਜੇਆਣਾ ਦੇ ਘਰ ਜਿਥੇ ਰੋਜ ਮਿਲਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ ਉਥੇ ਹੀ ਹਲਕੇ ਦੇ ਪਿੰਡਾਂ ਨਾਲ ਸਬੰਧਤ ਸਰਪੰਚਾਂ ਵਲੋਂ ਵੀ ਉਨ੍ਹਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਦੁਆਰਾ ਵਧਾਈ ਇਸ ਸਰਗਰਮੀ ਸਿਧੇ ਤੌਰ ਤੇ ਪਾਰਟੀ ਹਾਈਕਮਾਂਡ ਨੂੰ ਇਹ ਇਸ਼ਾਰਾ ਕਰਦੀ ਹੈ ਕਿ ਸਾਧੂ ਸਿੰਘ ਰਾਜੇਆਣਾ ਦਾ ਪਰਿਵਾਰ ਅੱਜ ਵੀ ਪਹਿਲਾਂ ਦੀ ਤਰ੍ਹਾਂ ਪਾਰਟੀ ਵਰਕਰਾਂ ਅਤੇ ਲੋਕਾਂ ਵਿਚ ਉਨ੍ਹਾਂ ਹੀ ਲੋਕ ਪ੍ਰਿਅ ਹੈ ਜਿਨ੍ਹਾਂ ਅੱਜ ਤੋਂ 20 ਸਾਲ ਪਹਿਲਾਂ ਹੋਇਆ ਕਰਦਾ ਸੀ।