ਸਿੱਧੂ ਮੂਸੇਵਾਲਾ ਦੇ ਕਤਲ ਹੋਏ ਨੂੰ ਤਿੰਨ ਮਹੀਨੇ ਹੋ ਚੁੱਕੇ ਹਨ ਪਰ ਸਿੱਧੂ ਦੇ ਚਹਾਉਣ ਵਾਲੇ ਅਜੇ ਵੀ ਉਸ ਦੀ ਮੂਰਤੀ ਕੋਲ ਜਾ ਕੇ ਰੋਂਦੇ ਹੈ। ਸਿੱਧੂ ਦੇ ਕਤਲ ਨਾਲ਼ ਸਬੰਧਤ ਪੰਜਾਬ ਪੁਲਿਸ ਨੇ ਕਾਫੀ ਲੋਕ ਨੂੰ ਗ੍ਰਿਫਤਾਰ ਵੀ ਕੀਤੇ ਹੈ ਪਰ ਸਿੱਧੂ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਮਰਵਾਉਣ ਵਾਲੇ ਅਜੇ ਫੜੇ ਨਹੀ ਗਏ। ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ਤੇ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ,ਜੱਗੂ ਭਗਵਾਨਪੁਰੀਆ ਦਾ ਜਿਹੜਾ ਵੀ ਸਾਥ ਦੇਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪੋਸਟ ਵਿੱਚ ਉਨ੍ਹਾਂ ਲਿਖਿਆ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਜ਼ਰੂਰ ਲੈਣਾ ਹੈ ਸਮਾਂ ਜਿੰਨਾ ਮਰਜ਼ੀ ਲੱਗ ਜਾਵੇ
ਦੱਸ ਦਈਏ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ‘ਚ ਗੈਂਗਵਾਰ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ। ਆਏ ਦਿਨ ਗੈਂਗ ਆਹਮੋ-ਸਾਹਮਣੇ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਤੇ ਹੁਣ ਇੱਕ ਵਾਰ ਫਿਰ ਇਸ ਪੋਸਟ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਪੋਸਟ ‘ਚ ਇੱਕ ਵਾਰ ਫਿਰ ਗਾਇਕ ਮਨਕੀਰਤ ਔਲਖ ਦਾ ਨਾਂ ਲਿਆ ਗਿਆ।
ਕੀ ਲਿਖਿਆ ਪੋਸਟ ‘ਚ

ਬੰਬੀਹਾ ਗੈਂਗ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜੋ ਕਿਹਾ ਅਸੀਂ ਉਸ ਦਾ ਸਮਰਥਨ ਕਰਦੇ ਹਾਂ। ਗੋਲਡੀ ਬਰਾੜ ਤੇ ਲਾਰੈਂਸ ਨਸ਼ੇ ਵੇਚਣ ਤੇ ਪੈਸਿਆਂ ਲਈ ਕੈਦੀਆਂ ਨੂੰ ਮਾਰਨ ਵਾਲੇ ਹਨ। ਸਾਰਿਆਂ ਨੇ ਨੋਟ ਕੀਤਾ ਹੋਵੇਗਾ ਕਿ ਜਿਸ ਦਿਨ ਸਿੱਧੂ ਦਾ ਕਤਲ ਹੋਇਆ ਸੀ, ਉਸ ਦਿਨ ਸਿੰਗਰ ਦਾ ਨਾਂ ਸਾਹਮਣੇ ਆਇਆ ਸੀ ਜਿਸ ਨੂੰ ਹੁਣ ਤੱਕ ਗੁਪਤ ਰੱਖਿਆ ਗਿਆ ਹੈ। ਗੋਲਡੀ ਬਰਾੜ ਨੇ ਉਸ ਦਿਨ ਕੋਈ ਪੱਖ ਨਹੀਂ ਲਿਆ। ਉਹ ਜਾਣਦੇ ਹਨ ਕਿ ਉਨ੍ਹਾਂ ਨੇ ਬਹੁਤ ਵੱਡਾ ਪਾਪ ਕੀਤਾ ਹੈ ਜਿਸ ਦੀ ਮਾਫ਼ੀ ਉਨ੍ਹਾਂ ਨੂੰ ਮਰਨ ਤੋਂ ਬਾਅਦ ਵੀ ਨਹੀਂ ਮਿਲੇਗੀ।
ਪੋਸਟ ‘ਚ ਗੈਂਗ ਨੇ ਲਿਖਿਆ ਕਿ ਇਹ ਵੀ ਸਾਫ਼ ਕਰ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਜ਼ਰੂਰ ਲੈਣਗੇ। ਗੋਲਡੀ ਬਰਾੜ ਨੂੰ ਕਿਹਾ ਕਿ ਸੰਤ ਜੀ ਦੇ ਨਾਂ ‘ਤੇ ਗੱਲ ਕਰਨ ਵਾਲਾ ਕਦੇ ਵੀ ਕਮਜ਼ੋਰ ਤੇ ਨਿਹੱਥੇ ‘ਤੇ ਹਮਲਾ ਨਹੀਂ ਕਰਦਾ। ਨਾ ਹੀ ਪੈਸੇ ਲੈ ਕੇ ਮਾਰਦੇ ਹਨ। ਗੋਲਡੀ ਬਰਾੜ ਨੂੰ ਇਸ ਦਾ ਭਾਰੀ ਹਰਜਾਨਾ ਭੁਗਤਣਾ ਪਵੇਗਾ। ਮਨਕੀਰਤ ਔਲਖ ਵੀ ਲਿਸਟ ਵਿੱਚ ਟਾਪ ‘ਤੇ ਹੈ। ਸਭ ਨੂੰ ਮਿਲਾਂਗੇ, ਵੇਟ ਐਂਡ ਵਾਚ ਕਾਇਰੋ।
PUNJAB




INDIA








WORLD










