ਸਿੱਧੂ ਮੂਸੇਵਾਲਾ ਦੇ ਕਤਲ ਹੋਏ ਨੂੰ ਤਿੰਨ ਮਹੀਨੇ ਦੇ ਕਰੀਬ ਹੋ ਗਏ ਹਨ। ਪੰਜਾਬ ਪੁਲਿਸ ਨੇ ਉਨ੍ਹਾਂ ਸੂਟਰਾਂ ਨੂੰ ਫੜ ਵੀ ਲਿਆ ਸੀ ਜਿੰਨਾ ਨੇ ਸਿੱਧੂ ਦਾ ਕਤਲ ਕੀਤਾ ਸੀ ਤੇ ਦੋ ਦਾ ਪੁਲਿਸ ਨੇ ਐਨਕਾਉਂਟਰ ਵੀ ਕਰ ਦਿੱਤਾ ਅਤੇ ਵੱਡੇ ਗੈਂਗਸਟਰ ਅੰਦਰ ਵੀ ਦੇ ਦਿੱਤੇ ਹੋਏ ਹੈ। ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜਿੰਨਾ ਲੋਕਾਂ ਨੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਵਾਉਣ ਲਈ ਸਾਜ਼ਿਸ਼ ਰਚੀ ਹੈ ਉਨ੍ਹਾਂ ਨੂੰ ਗ੍ਰਿਫਤਾਰ ਕਰੋ ਤੇ ਸੱਤ ਦਿਨ ਦਾ ਅਲਟੀਮੇਟਮ ਦਿੱਤਾ ਸੀ ਨਹੀਂ ਤਾਂ ਉਹ ਇਨਸਾਫ਼ ਲੈਣ ਲਈ ਧਰਨੇ ਤੇ ਬੈਠਣਗੇ। ਬਲਕੌਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ 25 ਅਗਸਤ ਨੂੰ ਕੈਂਡਲ ਮਾਰਚ ਕੱਢਿਆ ਜਾਵੇ ਸੋ ਅੱਜ ਬਲਕੌਰ ਸਿੰਘ ਤੇ ਉਨ੍ਹਾਂ ਪਤਨੀ ਚਰਨ ਕੌਰ ਦੀ ਅਗਵਾਈ ਵਿੱਚ ਸ਼ਾਮ 4 ਵਜੇ ਅਨਾਜ ਮੰਡੀ ਤੋਂ ਕੈਂਡਲ ਮਾਰਚ ਸ਼ੁਰੂ ਹੋਵੇਗਾ ਤੇ ਜਿਥੇ ਸਿੱਧੂ ਦਾ ਕਤਲ ਹੋਇਆ ਸੀ ਪਿੰਡ ਜਵਾਹਰ ਸਿੰਘ ਵਾਲਾ ਤੱਕ ਜਾਵੇਗਾ।
ਮੂਸੇਵਾਲਾ ਦੇ ਕਤਲ ਮਾਮਲੇ ਵਿਚ ਸਰਕਾਰ ਦੀ ਕਾਰਵਾਈ ਤੋਂ ਮਾਪੇ ਸੰਤੁਸ਼ਟ ਨਹੀਂ ਹਨ।ਉੁਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਗੋਲੀ ਮਾਰੀ, ਉਹ ਤਾਂ ਪੁਲਿਸ ਨੇ ਫੜ ਰਹੇ ਪਰ ਜਿਨ੍ਹਾਂ ਨੇ ਪੂਰੀ ਸਾਜ਼ਿਸ਼ ਰਚੀ, ਉਹ ਬਾਹਰ ਹੈ। ਮੂਸੇਵਾਲਾ ਦੀ ਸਕਿਓਰਿਟੀ ਕਟੌਤੀ ਕਿਸ ਅਫਸਰ ਨੇ ਕਰਵਾਈ, ਉਸ ‘ਤੇ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਉਸ ਨੇ ਗਲਤੀ ਮੰਨੀ। ਲਾਰੈਂਸ ਤੇ ਗੋਲਡੀ ਦੇ ਕਈ ਸਾਥੀ ਇਸ ਕਤਲਕਾਂਡ ਵਿਚ ਸ਼ਾਮਲ ਹਨ ਪਰ ਉਨ੍ਹਾਂ ‘ਤੇ ਵੀ ਕੋਈ ਐਕਸ਼ਨ ਨਹੀਂ ਹੋਇਆ ਜਿਸ ਕਾਰਨ ਮਜਬੂਰ ਹੋ ਕੇ ਇਨਸਾਫ ਲਈ ਸੜਕ ‘ਤੇ ਉਤਰਨਾ ਪੈ ਰਿਹਾ ਹੈ।
PUNJAB




INDIA








WORLD










