ਬਾਘਾਪੁਰਾਣਾ 25 ਅਗਸਤ (ਤਰਲੋਚਨ ਬਰਾੜ) : ਪੀ.ਐੱਚ.ਸੀ. ਠੱਠੀ ਭਾਈ ਵਿੱਚ ਕਿਵੇਂ ਨਿਯਮਾਂ ਦੀਆਂ ਧੱਜੀਆਂ ਉਡਾ ਕੇ- ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾਂਦਾ ਹੈ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਅਚਾਨਕ ਬਾਘਾਪੁਰਾਣਾ ਦੇ ਸਮੂਹ ਪੱਤਰਕਾਰਾਂ ਵੱਲੋਂ ਲਗਭਗ ਸਾਢੇ ਤਿੰਨ ਵਜੇ ਦੇ ਕਰੀਬ ਪੀ.ਐੱਚ.ਸੀ. ਠੱਠੀ ਭਾਈ ਦੀ ਰਾਜੇਆਣਾ ਬਰਾਂਚ ਦੇ ਦਫਤਰ ਵਿਖੇ ਦੌਰਾ ਕੀਤਾ ਗਿਆ।ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਦਫਤਰ ਵਿੱਚ ਹਾਜਰੀ ਰਜਿਸਟਰ ਨਾਲ ਹੋ ਰਹੀ ਛੇੜਛਾੜ ਸਬੰਧੀ ਮਾਮਲਾ ਮੀਡੀਆ ਦੇ ਧਿਆਨ ਵਿੱਚ ਆ ਚੁੱਕਾ ਹੈ। ਇਸ ਵੇਲੇ ਦਫਤਰ ਵਿੱਚ ਕੇਵਲ ਰੇਸ਼ਮ ਸਿੰਘ ਸੀਨੀਅਰ ਹੈਲਥ ਸੁਪਰਵਾਈਜਰ ਅਤੇ ਦੋ ਹੋਰ ਕਰਮਚਾਰੀ ਬਲਜਿੰਦਰ ਸਿੰਘ ਡਰਾਇਵਰ ਅਤੇ ਭੁਪਿੰਦਰ ਸਿੰਘ ਦਰਜਾਚਾਰ ਹਾਜਰ ਸਨ।ਜਦ ਉਥੇ ਹਾਜਰ ਰੇਸ਼ਮ ਸਿੰਘ ਸੀਨੀਅਰ ਹੈਲਥ ਸੁਪਰਵਾਈਜਰ ਦੁਆਰਾ ਹਾਜਰੀ ਰਜਿਸਟਰ ਦੇਖਿਆ ਗਿਆ ਤਾਂ ਉਸ ਵੇਲੇ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਦੇਖਿਆ ਗਿਆ ਕਿ ਰਾਜਿੰਦਰ ਕੁਮਾਰ ਬਲਾਕ ਐਜੂਕੇਟਰ ਵੱਲੋਂ ਮਿਤੀ 26 ਅਗਸਤ ਦੀ ਹਾਜਰੀ ਅਤੇ ਟੂਰ ਅਡਵਾਂਸ ਹੀ ਪਾਇਆ ਹੋਇਆ ਸੀ।ਜਦ ਇਸ ਸਬੰਧੀ ਰੇਸ਼ਮ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਬੜੇ ਸਾਫ ਸ਼ਬਦਾ ਵਿੱਚ ਦੱਸਿਆ ਕਿ ਇਸ ਤਰਾਂ ਦੀਆਂ ਕਾਰਵਾਈਆਂ ਬੜੇ ਲੰਬੇ ਸਮੇਂ ਤੋਂ ਹੋ ਰਹੀਆਂ ਹਨ ਜਿਸ ਬਾਰੇ ਪਹਿਲਾਂ ਵੀ ਜਾਂਚ ਹੋ ਚੁੱਕੀ ਹੈ ਜਿਸ ਦੀ ਰਿਪੋਰਟ ਅਗਲੇਰੀ ਕਾਰਵਾਈ ਹਿਤ ਸਿਵਲ ਸਰਜਨ ਮੋਗਾ ਜੀ ਨੂੰ ਭੇਜੀ ਜਾ ਚੁੱਕੀ ਹੈ।ਸਮੂਹ ਪੱਤਰਕਾਰਾਂ ਵੱਲੋਂ ਇਹ ਵੀ ਦੇਖਿਆ ਕਿ ਰਾਜਿੰਦਰ ਕੁਮਾਰ ਵੱਲੋਂ ਬਹੁਤ ਥਾਵਾਂ ਤੇ ਸੀਨੀਅਰ ਮੈਡੀਕਲ ਅਫਸਰ ਵੱਲੋਂ ਹਰੇ ਪਿੰਨ ਨਾਲ ਭਰੀ ਗਈ ਛੁੱਟੀ ਤੇ ਓਵਰ ਰਾਈਟਿੰਗ ਕਰਕੇ ਆਪਣੀ ਹਾਜਰੀ ਬਣਾਈ ਹੋਈ ਹੈ ਜਿਸ ਦੇ ਥੱਲੇ ਸਾਫ ਤੌਰ ਤੇ ਹਰਾ ਪਿੰਨ ਚੱਲਿਆ ਦਿਸ ਰਿਹਾ ਸੀ ਅਤੇ ਥਾਂ ਥਾਂ ਤੇ ਹਾਜਰੀ ਰਜਿਸਟਰ ਵਿੱਚ ਕਟਿੰਗ ਕੀਤੀ ਹੋਈ ਸੀ।ਪੱਤਰ ਕਾਰਾਂ ਵੱਲੋਂ ਪੁੱਛਣ ਤੇ ਰੇਸ਼ਮ ਸਿੰਘ ਨੇ ਦੱਸਿਆ ਕਿ ਐਸ.ਐਮ.ਓ. ਸਾਹਿਬ ਵੱਲੋਂ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਜੋ ਕਿ ਕਾਰਵਾਈ ਅਧੀਨ ਹੈ।ਇਸ ਸਬੰਧੀ ਜਦ ਰਾਜਿੰਦਰ ਕੁਮਾਰ ਬਲਾਕ ਐਜੂਕੇਟਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਪੁੱਛ ਕੇ ਅਡਵਾਂਸ ਹਾਜਰੀ ਪਾਈ ਹੈ ਤੇ ਐਸ. ਐਮ. ਓ. ਡਾ. ਉਪਿੰਦਰ ਸਿੰਘ ਵੱਲੋਂ ਆਰਡਰ ਕੱਢ ਕੇ ਇਹ ਹਾਜ਼ਰੀ ਪਵਾਈ ਗਈ ਹੈ।
ਕੀ ਕਹਿਣਾ ਹੈ ਐਸ. ਐਮ. ਓ. ਡਾ. ਉਪਿੰਦਰ ਸਿੰਘ ਦਾ ?
ਜਦੋਂ ਇਸ ਸਾਰੇ ਮਾਮਲੇ ਸਬੰਧੀ ਐਮ. ਓ. ਡਾ. ਉਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਪਹਿਲਾਂ ਵੀ ਅਜਿਹੀਆਂ ਸ਼ਿਕਾਇਤਾਂ ਅ ਚੁੱਕੀਆਂ ਹਨ ਤੇ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਕੇ ਜਲਦ ਲੋੜੀਦਾ ਐਕਸ਼ਨ ਲਿਆ ਜਾਵੇਗਾ।
PUNJAB




INDIA








WORLD










