ਪੰਜਾਬ ਵਿੱਚ ਅੱਜਕਲ੍ਹ ਗੈਂਗਸਟਰਾਂ ਵੱਲੋਂ ਪੁਲਿਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਬਠਿੰਡਾ ਜੇਲ੍ਹ ਵਿੱਚ ਬੈਰਕਾਂ ਦੀ ਤਲਾਸ਼ੀ ਲੈਣ ਨੂੰ ਲੈ ਕੇ ਸੁਖਪ੍ਰੀਤ ਨੇਂ ਪੁਲਿਸ ਨੂੰ ਧਮਕੀ ਦਿੰਦਿਆਂ ਆਖਿਆ ਸੀ ਜੇ ਤੁਸੀਂ ਦੁਬਾਰਾ ਬੈਰਕ ਦੀ ਤਲਾਸ਼ੀ ਲਈ ਤਾਂ ਤੁਹਾਨੂੰ ਛੱਡਾਂਗੇ ਨਹੀਂ। ਇਸ ਤੋਂ ਬਾਅਦ ਥਾਣਾ ਕੈਂਟ ਦੀ ਪੁਲਿਸ ਨੇ ਜੇਲ੍ਹ ਅਧਿਕਾਰੀ ਨਵਦੀਪ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਗੈਂਗਸਟਰ ਸੁਖਪ੍ਰੀਤ ਬੁੱਢਾ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
ਉਧਰ ਗੈਂਗਸਟਰ ਸੁਖਪ੍ਰੀਤ ਬੁੱਢਾ ਖਿਲਾਫ ਮਾਮਲਾ ਦਰਜ ਹੋਣ ਕਾਰਨ ਬੰਬੀਹਾ ਗੈਂਗ ਭੜਕ ਗਿਆ ਹੈ। ਬੰਬੀਹਾ ਗੈਂਗ ਨੇ ਪੰਜਾਬ ਪੁਲਿਸ ਨੂੰ ਸਿੱਧੇ ਤੌਰ ‘ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦਵਿੰਦਰ ਫਰਾਂਸ ਬੰਬੀਹਾ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕਿਹਾ ਹੈ ਕਿ ਬੁੱਢਾ ਨੂੰ ਤੰਗ ਨਾ ਕਰੋ। ਜੇਕਰ ਇਸ ਨੂੰ ਬੰਦ ਨਾ ਕੀਤਾ ਤਾਂ ਅਸੀਂ ਧਮਕੀ ਨਹੀਂ ਦੇਵਾਂਗੇ, ਸਿੱਧਾ ਕੰਮ ਕਰਾਂਗੇ।
ਪੰਜਾਬ ਪੁਲਿਸ ਵਿੱਚ ਏਨਾ ਜੋਸ਼, ਮੂਸੇਵਾਲਾ ਦੇ ਕਾਤਲਾਂ ਨੂੰ ਫੜੋ
ਦੇਖੋ, ਪੁਲਿਸ ਤੇ ਸਰਕਾਰ ਸਾਡੇ ਲੋਕਾਂ ਨੂੰ ਤੰਗ ਕਰ ਰਹੀ ਹੈ। ਸਾਡੇ ਭਰਾ ਸੁਖਪ੍ਰੀਤ ਬੁੱਢਾ ਜੋ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਬਹੁਤ ਮਾੜੀ ਗੱਲ ਹੈ। ਜਿਨ੍ਹਾਂ ਨੇ ਗੰਦ ਪਾਇਆ ਹੈ, ਉਨ੍ਹਾਂ ਨੂੰ ਜਾਇਜ਼ ਸਮਝ ਕੇ ਰੱਖਿਆ ਜਾ ਰਿਹਾ ਹੈ। ਇਸ ਦਾ ਨਤੀਜਾ ਬਹੁਤ ਮਾੜਾ ਹੋਵੇਗਾ। ਜੇਕਰ ਪੰਜਾਬ ਪੁਲਿਸ ਵਿੱਚ ਏਨਾ ਹੀ ਜੋਸ਼ ਹੈ ਤਾਂ ਸਿੱਧੂ ਮੂਸੇਵਾਲਾ ਦੇ ਕਾਤਲ ਨੂੰ ਫੜ ਕੇ ਲਿਆਓ। ਮਨਕੀਰਤ ਔਲਖ ਨੂੰ ਫੜ ਕੇ ਲਿਆਓ। ਇਹ ਸਾਰੇ ਤਾਂ ਫੜੇ ਨਹੀਂ ਜਾਂਦੇ। ਸਾਡੇ ਕਿਸੇ ਵੀ ਬੰਦੇ ਨੂੰ ਤੰਗ ਨਾ ਕਰੋ।
ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਬੰਬੀਹਾ ਗੈਂਗ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੋ ਗਿਆ ਹੈ। ਜਿਸ ਕਾਰਨ ਪੰਜਾਬ ਵਿੱਚ ਵੱਡੀ ਗੈਂਗ ਵਾਰ ਹੋਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਗੈਂਗਸਟਰ ਦਵਿੰਦਰ ਬੰਬੀਹਾ ਦੀ ਅਰਮੇਨੀਆ ‘ਚ ਮੌਤ ਤੋਂ ਬਾਅਦ ਲੱਕੀ ਪਟਿਆਲਾ ਅਤੇ ਜੇਲ ‘ਚ ਬੰਦ ਸੁਖਪ੍ਰੀਤ ਬੁੱਢਾ ਬੰਬੀਹਾ ਗੈਂਗ ਨੂੰ ਚਲਾ ਰਹੇ ਹਨ।
PUNJAB




INDIA








WORLD










