ਪੰਜਾਬ ਕਾਂਗਰਸ ਦੇ ਨਿੱਜੀ ਧਰਨਿਆਂ ਨੂੰ ਲੈਕੇ ਅੱਜ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਰਾਜ ਵੜਿੰਗ ਨੂੰ ਸਲਾਹ ਦਿੱਤੀ ਸੀ ਕਿ ਪੰਜਾਬ ਵਿੱਚ ਬਹੁਤ ਭੱਖਦੇ ਮੁੱਦੇ ਹਨ ਉਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਬਸ ਫਿਰ ਕੀ ਸੀ ਜਦੋਂ ਪ੍ਰਧਾਨ ਸਾਬ ਨੇ ਖਹਿਰੇ ਦਾ ਟਵੀਟ ਦੇਖਿਆ ਤੇ ਨਾਲ ਦੀ ਨਾਲ ਖਹਿਰਾ ਨੂੰ ਮੀਡੀਆ ਅੱਗੇ ਆ ਕੇ ਜਵਾਬ ਦੇ ਦਿੱਤਾ। ਰਾਜਾ ਨੇ ਆਖਿਆ ਹੈ ਕਿ ਬਿਨਾਂ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ,ਇਸ ਨਾਲ ਇੱਜ਼ਤ ਘੱਟ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਰਾਜਾ ਵੜਿੰਗ ਨੇ ਪੰਜਾਬ ਦੇ ਹਰ ਮੁੱਦੇ ਨੂੰ ਲੈ ਕੇ ਆਵਾਜ਼ ਚੁੱਕੀ ਹੈ। ਚਾਹੇ ਉਹ ਕਿਸਾਨਾਂ ਨਾਲ ਸਬੰਧਤ ਹੋਵੇ ਜਾਂ ਹੋਰ। ਪੰਜਾਬ ਪੁਲਿਸ ਉੱਤੇ ਵਰ੍ਹਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਉਨ੍ਹਾਂ ਦਾ ਧਰਨਾ ਚੁਕਵਾਉਣਾ ਚਾਹੁੰਦੀ ਹੈ, ਜਦ ਕਿ ਉਹ ਸ਼ਾਂਤਮਈ ਅਤੇ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਤੋਂ ਹੀ ਇਜਾਜ਼ਤ ਲੈ ਕੇ ਬੈਠੇ ਹਨ।
ਕਈ ਹੋਰ ਨਜ਼ਦੀਕੀਆਂ ਨੂੰ ਸੰਮਨ ਭੇਜਣ ਉਪਰ ਵੀ ਜਵਾਬ ਦਿੰਦਿਆਂ ਕਿਹਾ ਕਿ ਇਕ ਤੋਂ ਕੁੱਝ ਨਹੀਂ ਮਿਲਿਆ ਤਾਂ ਬਾਕੀਆਂ ਨੂੰ ਬੁਲਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਦਲਾਖੋਰੀ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਕਾਂਗਰਸ ਅੱਜ ਕੱਲ੍ਹ ਚੁੱਲਿਆਂ ਦੀ ਲੜਾਈ ਲੜੀ ਰਹੀ ਹੈ । ਕਾਂਗਰਸ ਸਰਕਾਰ ਦੌਰਾਨ ਜਿਹੜੇ ਲੋਕਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਨ੍ਹਾਂ ਤੇ ਭਗਵੰਤ ਮਾਨ ਸਰਕਾਰ ਵੱਲੋਂ ਸ਼ਿਕੰਜਾ ਕੱਸਿਆ ਹੋਇਆ ਹੈ। ਆਮ ਲੋਕਾਂ ਦਾ ਕਹਿਣਾ ਹੈ ਕਾਂਗਰਸ ਦੇ ਬਹੁਤ ਮੰਤਰੀਆਂ ਵਿਧਾਇਕਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਇਸ ਕਰਕੇ ਆਸ਼ੂ ਵਰਗੇ ਲੋਕਾਂ ਨੂੰ ਬਚਾਉਣ ਲਈ, ਪੰਜਾਬ ਦੇ ਅਸਲ ਮੁੱਦੇ ਛੱਡ ਕੇ ਰਾਜਾ ਵੜਿੰਗ ਨਿੱਜੀ ਧਰਨੇ ਲਾ ਰਿਹਾ ਹੈ ਜਿਸ ਨਾਲ ਕਾਂਗਰਸ ਦਾ ਗਿਰਾਫ ਪੰਜਾਬ ਵਿੱਚ ਘੱਟਦਾ ਜਾ ਰਿਹਾ ਹੈ
PUNJAB




INDIA








WORLD










