ਪੰਜਾਬ ਪੁਲਿਸ ਨੇ ਨਸ਼ੇ ਦੀ ਬਹੁਤ ਵੱਡੀ ਖੇਪ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਨਵਾਂ ਸ਼ਹਿਰ ਪੁਲਿਸ ਦੇ ਸੀਆਈਏ ਸਟਾਫ਼ ਨੇ ਇੱਕ ਅਰਬ ਨੱਬੇ ਕਰੋੜ ਦੀ 38 ਕਿੱਲੋ ਹੈਰੋਇਨ ਫੜੀ ਹੈ । ਸੀਆਈਏ ਸਟਾਫ਼ ਨੇ 6 ਵਿਅਕਤੀਆਂ ਨੂੰ 38 ਕਿੱਲੋ ਹੈਰੋਇਨ ਅਤੇ ਇੱਕ ਟਰੱਕ ਸਮੇਤ ਫੜਿਆ ਹੈ । ਇਸ ਸਬੰਧੀ ਲੁਧਿਆਣਾ ਰੇਂਜ ਦੇ ਆਈਂ ਜੀ ਐਸ,ਐਸ ਪਰਮਾਰ ਨੇ ਨਵਾਂ ਸ਼ਹਿਰ ਪੁਲਿਸ ਹੈਡਕੁਆਰਟਰ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਨਵਾਂਸ਼ਹਿਰ ਅਧੀਨ ਆਉਂਦੇ ਪਿੰਡ ਮਹਾਲੋਂ ਤੋਂ ਆ ਰਹੇ ਇੱਕ ਟਰੱਕ ਪੀਬੀ 04 ਵੀ 6366 ਨੂੰ ਰੋਕ ਕੇ ਜਦ ਉਸਦੀ ਚੈਕਿੰਗ ਕੀਤੀ ਗਈ ਤਾਂ ਉਸ ਵਿਚੋਂ 38 ਕਿਲੋ ਹੈਰੋਇਨ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਪੰਜਾਬ ਪੁਲਿਸ ਦੇ ਆਈਜੀ ਪਰਮਾਰ ਨੇ ਦੱਸਿਆ ਕਿ ਗੁਜਰਾਤ ਤੋਂ ਰਾਜਸਥਾਨ ਦੇ ਰਸਤੇ ਟਰੱਕ ਦੇ ਟੂਲ ਬਾਕਸ ਵਿੱਚ ਲੁਕਾ ਕੇ ਹੈਰੋਇਨ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਸੋਨੂੰ ਖਤਰੀ ਵੱਲੋਂ ਹੈਰੋਇਨ ਦੀ ਤਸਕਰੀ ਕਰਵਾਈ ਜਾਂਦੀ ਸੀ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੋਸ਼ਲ ਮੀਡੀਆ ਐਪ ਟੈਲੀਗਰਾਮ ਰਾਹੀਂ ਸੋਨੂੰ ਖੱਤਰੀ ਇਨ੍ਹਾਂ ਮੁਲਜ਼ਮਾਂ ਨੂੰ ਹੈਰੋਇਨ ਦੀ ਤਸਕਰੀ ਸੰਬਧੀ ਜਾਣਕਾਰੀ ਦਿੰਦਾ ਸੀ।
ਆਈਜੀ ਪਰਮਾਰ ਨੇ ਦੱਸਿਆ ਕਿ 38 ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਫੜ੍ਹੇ ਗਏ ਦੋਵੇਂ ਮੁਲਜ਼ਮ ਬਲਾਚੌਰ ਦੇ ਰਹਿਣ ਵਾਲੇ ਹਨ। ਗੈਂਗਸਟਰ ਸੋਨੂੰ ਖੱਤਰੀ ਏ ਕੈਟਾਗਰੀ ਦਾ ਗੈਂਗਸਟਰ ਹੈ। ਉਸ ਉਪਰ ਵੀਹ ਦੇ ਕਰੀਬ ਮਾਮਲੇ ਪਹਿਲਾ ਦਰਜ ਹਨ। ਫੜੇ ਗਏ ਮੁਲਜ਼ਮਾਂ ਦਾ ਨਾਂ ਕੁਲਵਿੰਦਰ ਰਾਮ ਤੇ ਬਿੱਟੂ ਹੈ। ਇਸ ਤੋਂ ਪਹਿਲਾ ਇਹ ਮੁਲਜ਼ਮ ਦਿੱਲੀ ਤੇ ਜੰਮੂ ਕਸ਼ਮੀਰ ਦੇ ਉੜੀ ਵਿੱਚ ਵੀ ਹੈਰੋਇਨ ਦੀ ਤਸਕਰੀ ਕਰ ਚੁੱਕੇ ਹਨ। ਇਸ ਖੇਪ ਬਦਲੇ 14 ਲੱਖ ਰੁਪਏ ਦੀ ਰਕਮ ਇਨ੍ਹਾਂ ਮੁਲਜ਼ਮਾਂ ਨੂੰ ਮਿਲਣੀ ਸੀ।
PUNJAB




INDIA








WORLD










