ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦੇਸ਼ ਦੀਆਂ ਏਜੰਸੀਆਂ ਕਾਫੀ ਸਰਗਰਮ ਹੋ ਗਈਆਂ ਹਨ। ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਐਨਆਈਏ ਨੇ ਦਿੱਲੀ, ਐਨਸੀਆਰ, ਹਰਿਆਣਾ, ਰਾਜਸਥਾਨ, ਚੰਡੀਗੜ੍ਹ,ਪੰਜਾਬ ਦੇ ਕਈ ਜ਼ਿਲਿਆਂ ਵਿੱਚ ਛਾਪੇਮਾਰੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਐਨ ਆਈ ਏ ਨੇ ਪੰਜਾਬ ਵਿੱਚ 25 ਥਾਵਾਂ ਤੇ ਰੇਡ ਕੀਤੀ ਹੈ। ਐਨ ਆਈ ਏ ਨੇ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਦੇ ਸਾਥੀ ਗੈਂਗਸਟਰ ਰੌਸ਼ਨ ਹੁੰਦਲ ਅਤੇ ਅੰਮ੍ਰਿਤਸਰ ਗੈਂਗਸਟਰ ਸ਼ੁਭਮ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪੰਜਾਬ ਵਿੱਚ ਪੈਂਦੇ ਧੂਤਰਾਵਾਲਾ ਘਰ ਵਿੱਚ ਵੀ ਰੇਡ ਹੋਈ ਹੈ। ਪੰਜਾਬ ਦੇ ਮੋਗਾ ਨਾਲ ਸਬੰਧਤ ਜੇਲ੍ਹ ਬੰਦ ਕੇਂਦਰੀ ਏਜੰਸੀ ਐਨ.ਆਈ.ਏ. ਵਲੋਂ ਮਸ਼ਹੂਰ ਗੈਂਗਸਟਰ ਸੁਖਪ੍ਰੀਤ ਬੁੱਢਾ ਅਤੇ ਸੁੱਖਾ ਦੁੱਨੇਕੇ ਦੇ ਘਰ ਅੱਜ ਰੇਡ ਕੀਤੀ ਗਈ. ਜਿਸ ਦੌਰਾਨ ਵੱਡੀ ਗਿਣਤੀ ਵਿਚ ਪੁਲਿਸ ਬੱਲ ਅਤੇ ਐਨ ਆਈ ਏ ਦੇ ਮੈਂਬਰਾਂ ਵਲੋਂ ਪਿੰਡ ਦੁੱਨੇਕੇ ਅਤੇ ਪਿੰਡ ਕੁੱਸਾ ਵਿਖੇ ਉਕਤ ਗੈਂਗਸਟਰਾਂ ਦੇ ਘਰ ਦਾ ਘਿਰਾਓ ਕੀਤਾ ਗਿਆ.ਇਸ ਤੋਂ ਇਲਾਵਾ ਫਰੀਦਕੋਟ ਦੇ ਕੋਟਕਪੂਰਾ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਭੋਲਾ ਸ਼ੂਟਰ ਤੇ ਮਾਰ ਚੁੱਕੇ ਲਵੀਂ ਦਿਓੜਾ, ਇੱਕ ਫੈਕਟਰੀ ਵਿੱਚ ਵੀ ਰੇਡ ਕੀਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਉੱਤਰੀ ਭਾਰਤ ਦੇ ਕਰੀਬ 50 ਗੈਂਗਸਟਰਾਂ ਦੇ ਘਰਾਂ ਉੱਪਰ ਅੱਜ ਐਨ ਆਈ ਏ ਵਲੋਂ ਛਾਪੇਮਾਰੀ ਕੀਤੀ ਗਈ ਹੈ। ਕੁੱਝ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਐਨਆਈਏ ਆਪਣੇ ਨਾਲ ਲੈ ਗਈ ਹੈ।