ਪੰਜਾਬ ਦੇ ਸਾਬਕਾ ਮੁੱਖ ਕੈਪਟਨ ਅਮਰਿੰਦਰ ਸਿੰਘ ਅੱਜ ਭਾਜਪਾ ਦੇ ਹੋ ਜਾਣਗੇ। ਇਸ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ 7 ਵਾਰ ਰਾਜਸੀ ਪਾਲਾ ਬਦਲ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਅੱਜ ਕੈਪਟਨ ਆਪਣੇ ਸਾਥੀਆਂ ਨਾਲ ਭਾਜਪਾ ਵਿੱਚ ਸ਼ਾਮਲ ਹੋਣਗੇ। ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਕੈਪਟਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਰਸਮੀ ਤੌਰ ਤੇ ਭਾਜਪਾ ਵਿੱਚ ਸ਼ਾਮਲ ਕਰਨਗੇ ਤੇ ਐਲਾਨ ਕਰਨਗੇ। ਕੈਪਟਨ ਦੇ ਨਾਲ ਦੋ ਦਰਜਨ ਦੇ ਕਰੀਬ ਸਾਬਕਾ ਵਿਧਾਇਕ ਵੀ ਸ਼ਾਮਲ ਹੋ ਸਕਦੇ ਹਨ।
ਅਹਿਮ ਗੱਲ ਹੈ ਕਿ ਪਟਿਆਲਾ ਤੋਂ ਸੰਸਦ ਮੈਂਬਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਨੀਤ ਕੌਰ ਬੀਜੇਪੀ ਵਿੱਚ ਸ਼ਾਮਲ ਨਹੀਂ ਹੋ ਰਹੀ। ਪਰਨੀਤ ਕੌਰ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਟੀਮ ਨਾਲ ਬੀਜੇਪੀ ’ਚ ਸ਼ਾਮਲ ਹੋਣ ਜਾ ਰਹੇ ਹਨ ਜਿਸ ਦਾ ਬੀਜੇਪੀ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਲਾਹਾ ਮਿਲੇਗਾ। ਉਨ੍ਹਾਂ ਖੁਦ ਕਾਂਗਰਸ ਤਰਫੋਂ ਲੋਕ ਸਭਾ ਮੈਂਬਰ ਹੋਣ ਬਾਰੇ ਕਿਹਾ ਕਿ ਉਹ ਕਾਂਗਰਸ ਵਿੱਚ ਹਨ ਤੇ ਭਵਿੱਖ ਵਿੱਚ ਵੀ ਕਾਂਗਰਸ ਵਿੱਚ ਹੀ ਰਹਿਣਗੇ, ਭਾਵੇਂ ਪਾਰਟੀ ਅਗਲੀ ਵਾਰ ਉਨ੍ਹਾਂ ਨੂੰ ਟਿਕਟ ਦੇਵੇ ਜਾਂ ਨਾ ਦੇਵੇ।
ਦੱਸ ਦਈਏ ਕਿ ਕਾਂਗਰਸ ’ਚ ਪਈ ਫੁੱਟ ਮੌਕੇ ਨਵਜੋਤ ਸਿੰਘ ਸਿੱਧੂ , ਪ੍ਰਤਾਪ ਬਾਜਵਾ, ਚਰਨਜੀਤ ਚੰਨੀ, ਰਾਜਾ ਵੜਿੰਗ ਵੱਲੋਂ ਕੀਤੇ ਗਏ ਵਿਰੋਧ ਮਗਰੋਂ ਪਾਰਟੀ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਲੈ ਲਿਆ ਸੀ, ਜਿਸ ਮਗਰੋਂ ਉਨ੍ਹਾਂ ਨੇ ਪੰਜਾਬ ਲੋਕ ਕਾਂਗਰਸ ਬਣਾ ਦੇ ਬੀਜੇਪੀ ਨਾਲ ਗੱਠਜੋੜ ਤਹਿਤ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ।
ਯਾਦ ਰਹੇ ਕੈਪਟਨ 7ਵੀਂ ਵਾਰ ਰਾਜਸੀ ਪਾਲਾ ਬਦਲਣਗੇ। ਸ਼ਾਹੀ ਪਰਿਵਾਰ ਬੀਜੇਪੀ ਦੀ ਤਰਫ਼ੋਂ ਰਾਜ ਸਭਾ ਮੈਂਬਰੀ ਦਾ ਆਨੰਦ ਵੀ ਮਾਣ ਚੁੱਕਾ ਹੈ। ਕੈਪਟਨ ਨੇ ਪਹਿਲੀ ਚੋਣ 1970 ’ਚ ਡਕਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਲੜੀ। ਫਿਰ ਉਹ ਕਾਂਗਰਸ ’ਚ ਸ਼ਾਮਲ ਹੋ ਗਏ। ਕੁਝ ਸਮੇਂ ਮਗਰੋਂ ਉਹ ਅਕਾਲੀ ਦਲ ’ਚ ਸ਼ਾਮਲ ਹੋ ਗਏ।
ਇਸ ਮਗਰੋਂ 1992 ’ਚ ਅਕਾਲੀਆਂ ਦੇ ਬਾਈਕਾਟ ਕਾਰਨ ਕੈਪਟਨ ਨੇ ਖ਼ੁਦ ਦੀ ਪਾਰਟੀ ਬਣਾ ਲਈ ਪਰ ਕੁਝ ਸਮੇਂ ਬਾਅਦ ਫਿਰ ਅਕਾਲੀ ਦਲ ’ਚ ਰਲ ਗਏ। ਜਦ 1997 ਦੀਆਂ ਚੋਣਾਂ ’ਚ ਅਕਾਲੀਆਂ ਨੇ ਟਿਕਟ ਨਾ ਦਿੱਤੀ ਤਾਂ ਫਿਰ ਕਾਂਗਰਸ ’ਚ ਆ ਗਏ ਤੇ ਅੱਜ ਫਿਰ ਭਾਜਪਾ ’ਚ ਸ਼ਾਮਲ ਹੋਣਗੇ