ਦੇਸ਼ ਵਿੱਚ ਵਧ ਰਹੀਆਂ ਤੇਲ ਦੀਆਂ ਕੀਮਤਾਂ ਨੂੰ ਮੱਦੇਨਜ਼ਰ ਰੱਖਦਿਆਂ ਕਾਰ ਕੰਪਨੀਆਂ ਵੱਲੋਂ ਲਗਾਤਾਰ ਬਲਾਅ ਕੀਤੇ ਜਾ ਰਹੇ ਹਨ। ਇੰਡੀਆ ਦੀ ਵੱਡੀ ਕਾਰ ਕੰਪਨੀ ਟਾਟਾ ਵੱਲੋਂ ਇਲੈਕਟ੍ਰਿਕ ਟਾਟਾ ਟਿਆਗੋ ਦਾ EV ਮਾਡਲ ਲਾਂਚ ਕੀਤਾ ਗਿਆ ਹੈ। ਜਿਸ ਦੀ ਕੀਮਤ 8.49 ਲੱਖ ਰੁਪਏ ਰੱਖੀ ਗਈ ਹੈ। ਇਹ ਦੇਸ਼ ਦੀ ਸੱਭ ਤੋਂ ਸਾਸਤੀ ਇਲੈਕਟ੍ਰਿਕ ਕਾਰ ਹੋਵੇਗੀ। ਇਹ ਕਾਰ ਇੱਕ ਵਾਰ ਚਾਰਜ ਕਰਕੇ 315 ਕਿਲੋਮੀਟਰ ਕੱਢੇਗੀ। ਇਸ ਇਲੈਕਟ੍ਰਿਕ ਕਾਰ ਦੀ ਬੁਕਿੰਗ 10 ਅਕਤੂਬਰ 2022 ਤੋਂ ਹੋਵੇਗੀ ਤੇ ਜਨਵਰੀ 2023 ਨੂੰ ਮਿਲਣੀ ਸ਼ੁਰੂ ਹੋ ਜਾਵੇਗੀ
ਆਟੋ ਦਿੱਗਜ ਪਹਿਲਾਂ ਤੋਂ ਹੀ ਟਾਟਾ ਨੇਕਸਾਨ EV ਅਤੇ ਟਾਟਾ ਟਿਗੋਰ EV ਵਰਗੇ ਮਾਡਲਾਂ ਨਾਲ ਦੇਸ਼ ਵਿੱਚ EV ਸੈਗਮੈਂਟ ਨੂੰ ਲੀਡ ਕਰ ਰਹੀ ਹੈ। ਟਾਟਾ ਟਿਆਗੋ EV ਸੈਗਮੈਂਟ ਵਿੱਚ ਭਾਰਤ ਦੀ ਪਹਿਲੀ ਪ੍ਰੀਮੀਅਮ ਹੈਚਬੈਕ ਬਣ ਗਈ ਹੈ। ਇੱਕ DC ਫਾਸਟ ਚਾਰਜਰ ਨਾਲ ਟਿਆਗੋ ਬੈਟਰੀ ਨੂੰ 80 ਫੀਸਦੀ ਤੱਕ ਚਾਰਜ ਕਰਨ ਵਿੱਚ 57 ਮਿੰਟ ਲੱਗਣਗੇ।
ਟਿਆਗੋ ਵਿੱਚ 8 ਸਪੀਕਰ ਸਿਸਟਮ, ਰੇਨ ਸੈਂਸਿੰਗ ਵਾਈਪਰ, ਕਰੂਜ਼ ਕੰਟਰੋਲ, ਪੁਸ਼ ਬਟਨ ਸਟਾਰਟ/ਸਟਾਪ, ਇਲੈਕਟ੍ਰਿਕ ORVM ਅਤੇ ਹੋਰ ਬਹੁਤ ਕੁਝ ਮਿਲਦਾ ਹੈ। ਦਾਅਵਿਆਂ ਮੁਤਾਬਕ, ਟਿਆਗੋ EV ਭਾਰਤ ਵਿੱਚ ਸਭ ਤੋਂ ਸੁਰੱਖਿਅਤ ਇਲੈਕਟ੍ਰਿਕ ਹੈਚਬੈਕ ਹੈ। ਇਸ EV ‘ਤੇ 1,60,000 ਕਿਲੋਮੀਟਰ ਤੱਕ ਬੈਟਰੀ ਅਤੇ ਮੋਟਰ ਦੀ ਵਾਰੰਟੀ ਮਿਲੇਗੀ।
ਟਾਟਾ ਟਿਆਗੋ EV ਵਿੱਚ ਦੋ ਡਰਾਈਵਿੰਗ ਮੋਡ ਉਪਲਬਧ ਹੋਣਗੇ। ਇਹ EV 5.7 ਸੈਕਿੰਡ ‘ਚ 0 ਤੋਂ 60 kmph ਦੀ ਰਫਤਾਰ ਫੜ ਲਵੇਗੀ। ਟਿਆਗੋ EV ਦੀਆਂ ਪਹਿਲੀਆਂ 10,000 ਬੁਕਿੰਗਾਂ ਵਿੱਚੋਂ, 2,000 ਯੂਨਿਟ ਮੌਜੂਦਾ ਟਾਟਾ EV ਯੂਜ਼ਰਸ ਲਈ ਰਾਖਵੀਆਂ ਹੋਣਗੀਆਂ।