ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿਖੇ ਬੀਤੇ ਦਿਨ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਪਹਿਲੀ ਵਰ੍ਹੇਗੰਢ ਮਨਾਈ ਗਈ ਤੇ ਨਵੇਂ ਸੇਵਾਦਾਰ ਅੰਮ੍ਰਿਤਪਾਲ ਸਿੰਘ ਦੀ ਦਸਤਾਰ ਬੰਦੀ ਕੀਤੀ ਗਈ। ਇਸ ਮੌਕੇ ਅੰਮ੍ਰਿਤਪਾਲ ਸਿੰਘ ਨੇ ਸੰਬੋਧਨ ਦੌਰਾਨ
ਸਖ਼ਤ ਸ਼ਬਦਾਂ ਵਿੱਚ ਆਖਿਆ ਜੇ ਪੰਜਾਬ ਵਿੱਚ ਕਿਸੇ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਅਸੀਂ ਉਸ ਨੂੰ ਪੁਲਿਸ ਹਵਾਲੇ ਨਹੀਂ ਕਰਾਂਗੇ ਖੁਦ ਸੋਧਾ ਲਵਾਂਗੇ ਤੇ ਖੁਦ ਸਜ਼ਾ ਦੇਵਾਂਗੇ । ਇਸ ਤੋਂ ਬਾਅਦ ਸਿੱਖ ਸੰਗਤਾਂ ਦੇ ਵੱਡੇ ਇਕੱਠ ਨੇ ਜੈਕਾਰਿਆਂ ਗੂੰਜ ਵਿੱਚ ਪ੍ਰਵਾਨਗੀ ਦਿੱਤੀ। ਪਰ ਅੰਮ੍ਰਿਤਪਾਲ ਸਿੰਘ ਦੀ ਦਸਤਾਰ ਬੰਦੀ ਤੋਂ ਬਾਅਦ ਪੰਜਾਬ ਸਰਕਾਰ ਅਤੇ ਬੀਜੇਪੀ, ਕਾਂਗਰਸ ਦੇ ਲੀਡਰਾਂ ਦੀ ਘਬਰਾਹਟ ਵੀ ਸਾਹਮਣੇ ਆ ਰਹੀ ਹੈ ਤੇ ਖਾਲਿਸਤਾਨ ਨਾਲ ਜੋੜ ਕੇ ਲਿਖ ਰਹੇ ਹਨ। ਅੰਮ੍ਰਿਤਪਾਲ ਸਿੰਘ ਦੀ ਚੱਲ ਰਹੀ ਅੰਮ੍ਰਿਤ ਛਕਾਉਣ ਦੀ ਮੁਹਿੰਮ ਨੂੰ ਲੈ ਕੇ ਤੇ ਦਸਤਾਰ ਬੰਦੀ ਦੌਰਾਨ ਸਿੱਖਾਂ ਦੇ ਹੋਏ ਵੱਡੇ ਇਕੱਠ ਨੇ ਵਿਰੋਧੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇਂ ਮੀਡੀਆ ਵਿੱਚ ਜਾਂਚ ਕਰਵਾਉਣ ਦਾ ਬਿਆਨ ਦਿੱਤਾ ਹੈ।