ਦੁਨੀਆਂ ਵਿੱਚ ਬਹੁਤ ਵੱਡੇ ਪਰਿਵਾਰਾਂ ਵਾਲੇ ਲੋਕ ਰਹਿੰਦੇ ਹੈ। ਪਰ ਇੱਕ ਪਰਿਵਾਰ ਹੈ ਅਫਰੀਕਾ ਦੇ ਯੂਗਾਂਡਾ ਦੇ ਬੁਟਾਲੇਜਾ ਜ਼ਿਲ੍ਹੇ ਵਿੱਚ ਰਹਿੰਦਾਂ ਹੈ। ਉਥੋਂ ਦੇ ਰਹਿਣ ਵਾਲੇ ਮੂਸਾ ਹਸਾਦਜੀ ਦੇ ਦਸ ਵਿਆਹ ਹੋਏ ਹੈ । ਮੂਸਾ ਹਸਾਦਜੀ ਨੇ ਵਿਆਹ ਰੱਬ ਦਾ ਵਰਦਾਨ ਮੰਨ ਕੀਤੇ ਹੈ। ਮੂਸਾ ਹਸਾਦਜੀ ਦਾ ਕਹਿਣਾ ਹੈ ਕਿ ਉਸ ਦੀ ਦਸ ਪਤਨੀਆਂ ਇੱਕੋ ਘਰ ਵਿੱਚ ਰਹਿੰਦੀਆਂ ਹਨ। ਭਾਵੇਂ ਹਰ ਕਿਸੇ ਦਾ ਖਾਣਾ ਵੱਖ ਵੱਖ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਪਰ ਆਪਸੀ ਤਾਲਮੇਲ ਵਧੀਆ ਹੈ। ਮੂਸਾ ਹਸਾਦਜੀ ਦੇ 10 ਪਤਨੀਆਂ ਤੋਂ 98 ਬੱਚੇ ਹੈ ਅਤੇ 568 ਪੋਤੇ ਪੋਤੀਆਂ ਹਨ। ਉਸ ਨੇ ਦੱਸਿਆ ਕਿ ਉਹ ਸਭ ਤੋਂ ਵੱਡੇ ਪਰਿਵਾਰ ਦਾ ਮੁਖੀ ਹੈ। ਸਾਰੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ 700 ਹੈ। ਮੂਸਾ ਹਸਾਦਜੀ ਮੁਤਾਬਕ ਉਸ ਲਈ ਸਾਰੇ ਪਰਿਵਾਰ ਦੇ ਨਾਮ ਯਾਦ ਰੱਖਣਾ ਵੱਡਾ ਕੰਮ ਹੈ। ਉਨ੍ਹਾਂ ਦੀਆਂ ਜ਼ਰੂਰਤਾਂ ਜਾਨਣਾ ਤਾਂ ਬਹੁਤ ਮੁਸ਼ਕਲ ਹੈ।
ਜਾਣਕਾਰੀ ਅਨੁਸਾਰ ਮੂਸਾ ਨੇ ਆਪਣੇ ਬੱਚਿਆਂ ਲਈ ਨੇੜੇ-ਤੇੜੇ ਵੱਖ-ਵੱਖ ਝੌਂਪੜੀਆਂ ਬਣਵਾਈਆਂ ਹਨ। ਮੂਸਾ ਦੀ ਵੱਡੀ ਪਤਨੀ ਦਾ ਨਾਮ ਹਨੀਫਾ ਹੈ ਅਤੇ ਸਭ ਤੋਂ ਛੋਟੀ ਦਾ ਨਾਮ ਕਾਕਾਜੀ ਹੈ। ਕਾਕਾ ਜੀ ਦੀ ਉਮਰ ਮੂਸੇ ਦੇ ਕਈ ਪੋਤੇ-ਪੋਤੀਆਂ ਨਾਲੋਂ ਘੱਟ ਹੈ। ਪਰ ਸਭ ਤੋਂ ਛੋਟੀ ਪਤਨੀ ਦਾ ਕਹਿਣਾ ਹੈ ਕਿ ਜੇਕਰ ਉਸਦਾ ਪਤੀ ਮੂਸਾ ਚਾਹੁੰਦਾ ਹੈ ‘ਤਾਂ ਉਹ ਹੋਰ ਵਿਆਹ ਕਰ ਸਕਦਾ ਹੈ।