ਕੈਨੇਡਾ ਵਿੱਚੋਂ ਹਰ ਰੋਜ਼ ਪੰਜਾਬੀ ਮੁੰਡਿਆਂ ਦੀਆਂ ਮੌਤਾਂ ਨਾਲ ਜੁੜੀਆਂ ਖਬਰਾਂ ਵੱਧਦੀਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਇੱਕ ਪੰਜਾਬੀ ਨੌਜਵਾਨ ਦੀ ਸਰੀ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਇਸ ਨੋਜਵਾਨ ਦੀ ਪਛਾਣ ਸ਼ਮਸ਼ੇਰ ਸਿੰਘ ਗਿੱਲ ਸ਼ੈਰੀ ਵਜੋਂ ਹੋਈ ਹੈ। ਸ਼ਮਸ਼ੇਰ ਸਿੰਘ ਗਿੱਲ ਜ਼ਿਲਾ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦਾ ਰਹਿਣ ਵਾਲਾ ਹੈ। ਗਿੱਲ ਦਾ 2019 ਵਿੱਚ ਵਿਆਹ ਸੀ। ਉਸ ਸਮੇਂ ਤੋਂ ਹੀ ਕੈਨੇਡਾ ਵਿੱਚ ਸੈਟਲ ਸੀ । ਦੱਸ ਦੇਈਏ ਕਿ ਸਿਰਫ ਹਾਰਟ ਅਟੈਕ ਦੇ ਨਾਲ ਹੀ ਨਹੀਂ ਸਗੋਂ ਵੱਡੇ ਪੱਧਰ ‘ਤੇ ਪੰਜਾਬ ਤੋਂ ਗਏ ਨੌਜਵਾਨ ਕੈਨੇਡਾ ਵਿੱਚ ਮਾਰੇ ਜਾ ਰਹੇ ਹਨ।