ਕੈਨੇਡਾ ਤੋਂ ਲਗਾਤਾਰ ਹਰ ਰੋਜ਼ ਕੋਈ ਨਾ ਕੋਈ ਮੰਦਭਾਗੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ । ਬੀਤੇ ਦਿਨ ਕੈਨੇਡਾ ਤੋਂ ਪੰਜਾਬ ਆਉਣ ਲਈ ਬਲਵਿੰਦਰ ਸਿੰਘ ਨਾ ਦਾ ਵਿਅਕਤੀ ਏਅਰ ਇੰਡੀਆ ਦੇ ਜਹਾਜ਼ ਵਿੱਚ ਚੜਿਆ ਸੀ। ਪਰ ਪ੍ਰਮਾਤਮਾ ਨੂੰ ਹੋਰ ਮਨਜ਼ੂਰ ਸੀ। ਮਿਲੀ ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਨਾ ਦਾ ਵਿਅਕਤੀ ਏਅਰ ਇੰਡੀਆ ਜਹਾਜ਼ ਤੇ ਚੜਿਆ ਸੀ ਤੇ ਚਾਰ ਘੰਟੇ ਦੇ ਸਫਰ ਤੋਂ ਬਾਅਦ ਜਹਾਜ਼ ਵਿੱਚ ਹੀ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਮੌਤ ਹੋ ਗਈ। ਬਲਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਏਅਰ ਇੰਡੀਆ ਫਲਾਈਟ ਨੂੰ ਵਾਪਸ ਟੋਰਾਂਟੋ ਏਅਰਪੋਰਟ ਤੇ ਉਤਾਰਿਆ ਗਿਆ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਪੰਜਾਬ ਦੇ ਸ਼ਾਹਕੋਟ ਦਾ ਰਹਿਣ ਵਾਲਾ ਹੈ। ਅਤੇ ਪਾਵਰਕਾਮ ਤੋਂ ਸੇਵਾਮੁਕਤ ਹੋ ਕੇ ਕੈਨੇਡਾ ਚਲਾ ਗਿਆ ਸੀ। ਉਹ ਕੈਨੇਡਾ ਵਿਖੇ ਆਪਣੇ ਦੋ ਪੁੱਤਰਾਂ ਦਮਨਦੀਪ ਸਿੰਘ ਅਤੇ ਰਮਨਦੀਪ ਸਿੰਘ ਨਾਲ ਰਹਿੰਦਾ ਸੀ। ਉਹ ਆਪਣੀ ਪਤਨੀ ਬਲਜੀਤ ਕੌਰ ਨਾਲ ਏਅਰ ਇੰਡੀਆ ਦੀ ਫਲਾਈਟ ਰਾਹੀਂ ਇਲਾਜ ਲਈ ਟੋਰਾਂਟੋ ਤੋਂ ਦਿੱਲੀ ਆ ਰਹੇ ਸੀ। ਉਨ੍ਹਾਂ ਦੇ ਪੁੱਤਰਾਂ ਨੂੰ ਜਹਾਜ਼ ਦੇ ਇੱਕ ਯਾਤਰੀ ਦੇ ਮੋਬਾਈਲ ਤੋਂ ਕਾਲ ਕਰਕੇ ਮੌਤ ਦੀ ਸੂਚਨਾ ਦਿੱਤੀ ।