ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਅੰਦਰ ਆਉਂਦੇ ਥਾਣਾ ਸੁਰੌਠ ਵਿੱਚ ਲੱਗੇ ਥਾਣੇਦਾਰ ਸ਼ਰੀਫ਼ ਅਲੀ ਨੇ 23 ਮਾਰਚ ਨੂੰ ਦੋ ਨਸ਼ਾ ਤਸਕਰਾਂ ਨੂੰ ਫੜਿਆ ਸੀ। ਮਿਲੀ ਜਾਣਕਾਰੀ ਮੁਤਾਬਕ ਥਾਣੇਦਾਰ ਨੇ ਉਨ੍ਹਾਂ ਦੋਨਾਂ ਤਸਕਰਾਂ ਖਿਲਾਫ ਛੋਟਾ ਕੇਸ ਬਣਾਉਣ ਬਦਲੇ 50000 ਹਜ਼ਾਰ ਵਿੱਚ ਸੌਦਾ ਤੈਅ ਕਰ ਲਿਆ ਤੇ ਉਨ੍ਹਾਂ ਕੋਲੋਂ ਜੋ ਅਫੀਮ ਵਾਲਾ ਦੁੱਧ ਫੜਿਆ ਸੀ ਉਹ ਵੀ ਆਪਣੇ ਕੋਲ ਰੱਖ ਲਿਆ ਸੀ। ਜਦੋਂ ਇਸ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਜਾਂਚ ਕਰਵਾਈ ਤਾਂ ਥਾਣੇਦਾਰ ਸ਼ਰੀਫ਼ ਅਲੀ ਦੇ ਕੋਲੋਂ ਅਫੀਮ ਦਾ ਦੁੱਧ ਵੀ ਬਰਾਮਦ ਹੋਇਆ ਤੇ ਜਿਸ ਤੋਂ ਬਾਅਦ ਥਾਣੇਦਾਰ ਖਿਲਾਫ ਜਿਹੜੇ ਥਾਣੇ ਵਿੱਚ ਉਹ ਡਿਊਟੀ ਕਰਦਾ ਸੀ ਉਥੇ ਹੀ ਉਸ ਉਪਰ ਐਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।