ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਵਿੱਚ ਪਿਛਲੇ ਦਿਨੀਂ ਪੁਲਿਸ ਨੇ ਦੋਸ਼ੀ ਪ੍ਰਦੀਪ ਕੁਮਾਰ ਕਲੇਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪ੍ਰਦੀਪ ਕੁਮਾਰ ਕਲੇਰ ਨੇ ਆਪਣੇ ਬਿਆਨਾਂ ਵਿੱਚ ਬੇਅਦਬੀ ਦੀ ਸਾਰੀ ਲਈ ਡੇਰਾ ਮੁਖੀ ਰਾਮ ਰਹੀਮ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਮਿਲੀ ਜਾਣਕਾਰੀ ਮੁਤਾਬਕ ਬੇਅਦਬੀ ਮਾਮਲੇ ‘ਚ ਗਵਾਹ ਬਣੇ ਪ੍ਰਦੀਪ ਕਲੇਰ ਦੀ ਪਤਨੀ ਅਤੇ ਬੇਟੀ ਹਾਈਕੋਰਟ ਪਹੁੰਚ ਗਈਆਂ ਹਨ। ਦੱਸ ਦਈਏ ਕਿ ਪਤਨੀ ਅਤੇ ਬੇਟੀ ਨੇ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਦੋਵਾਂ ਨੇ ਕਿਹਾ, ਉਹ ਇਸ ਸਮੇਂ ਡੇਰੇ ਵਿਚ ਰਹਿ ਰਹੀ ਹੈ ਅਤੇ ਹੁਣ ਉਸ ਨੂੰ ਡੇਰਾ ਸਮਰਥਕਾਂ ਅਤੇ ਪ੍ਰਬੰਧਕਾਂ ਤੋਂ ਜਾਨ ਨੂੰ ਖ਼ਤਰਾ ਹੈ। ਬੇਅਦਬੀ ਮਾਮਲੇ ‘ਚ ਪੁਲਿਸ ਨੇ ਪਹਿਲੇ ਪ੍ਰਦੀਪ ਨੂੰ ਬੇਅਦਬੀ ਮਾਮਲੇ ‘ਚ ਦੋਸ਼ੀ ਬਣਾਇਆ ਸੀ।
ਜਿਸ ਤੋਂ ਬਾਅਦ ਪ੍ਰਦੀਪ ਨੇ ਆਪਣੇ ਬਿਆਨ ਵਿੱਚ ਬੇਅਦਬੀ ਦੀ ਇਸ ਸਾਰੀ ਘਟਨਾ ਲਈ ਡੇਰਾ ਮੁਖੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਪ੍ਰਦੀਪ ਨੇ ਕਿਹਾ ਕਿ ਇਹ ਸਭ ਕੁਝ ਡੇਰਾ ਮੁਖੀ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ। ਪ੍ਰਦੀਪ ਇਸ ਸਮੇਂ ਬੁੜੈਲ ਜੇਲ੍ਹ ਵਿੱਚ ਹੈ ਅਤੇ ਉਸ ਦੀ ਪਤਨੀ ਅਤੇ ਇੱਕ 15 ਸਾਲਾ ਧੀ ਇਸ ਸਮੇਂ ਡੇਰੇ ਵਿੱਚ ਰਹਿ ਰਹੇ ਹਨ।
ਹੁਣ ਉਸ ਨੂੰ ਡਰ ਹੈ ਕਿ ਡੇਰਾ ਸਮਰਥਕ ਅਤੇ ਪ੍ਰਬੰਧਕ ਉਸ ਵਿਰੁੱਧ ਕੁਝ ਕਰ ਸਕਦੇ ਹਨ, ਉਸ ਦੀ ਜਾਨ ਨੂੰ ਖ਼ਤਰਾ ਹੈ। ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਪਟੀਸ਼ਨ ‘ਤੇ 4 ਮਾਰਚ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।