ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਵਿੱਚ ਪੈਂਦੇ ਰੋੜੀਕਪੂਰਾ ਦੇ ਰਹਿਣ ਵਾਲੇ ਪਰਿਵਾਰ ਦਾ ਭਿਆਨਕ ਐਕਸੀਡੈਂਟ ਹੋਣ ਨਾਲ 4 ਜੀਆਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸੁਖਵੰਤ ਸਿੰਘ ਸੁੱਖਾ ਬਰਾੜ ਕੈਨੇਡਾ ਦੇ ਬੀਸੀ ਅਧੀਨ ਆਉਂਦੇ ਐਬਟਸਫੋਰਡ ਵਿੱਚ ਆਪਣੀ ਪਤਨੀ ਰਾਜਿੰਦਰ ਕੌਰ ਅਤੇ ਉਨ੍ਹਾਂ ਦੀ ਬੇਟੀ ਕਮਲ ਕੌਰ ਤੇ ਸੁੱਖ ਬਰਾੜ ਦੀ ਸਾਲੀ ਛਿੰਦਰ ਕੌਰ ਨਾਲ ਸ਼ਾਮ ਸਮੇਂ ਆਪਣੇ ਕਿਸੇ ਮਿੱਤਰ ਨੂੰ ਮਿਲਣ ਜਾ ਰਹੇ ਸਨ।ਜਿਸ ਦੌਰਾਨ ਐਬਟਸਫੋਰਡ ਦੇ ਸ਼ਹਿਰ ਕਨੋਲਾ ਜਾਂਦੇ ਸਮੇਂ ਰਸਤੇ ਵਿੱਚ ਆਚਨਕ ਘਰ ਦੇ ਨੇੜੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿਚ ਮੌਕੇ ਉਤੇ ਚਾਰ ਜੀਆਂ ਦੀ ਮੌਤ ਹੋ ਗਈ। ਅੱਜ ਸਵੇਰ ਇਸ ਦੁੱਖਦਾਈ ਘਟਨਾ ਦਾ ਪਤਾ ਲੱਗਦਿਆ ਹੀ ਪਿੰਡ ਸੋਗ ਦੀ ਲਹਿਰ ਫੈਲ ਗਈ।