ਪੰਜਾਬ ਦੇ ਮੋਗਾ ਸ਼ਹਿਰ ਵਿੱਚ ਅੰਮ੍ਰਿਤਸਰ ਰੋਡ ਤੇ ਐਨ ਆਰ ਆਈ ਚਾਰ ਭਰਾਵਾਂ ਦੀ ਸਾਂਝੀ ਜਗਾ ਦਾ ਪਿਛਲੇ ਲੰਬੇ ਸਮੇਂ ਤੋਂ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਇਸ ਜਗ੍ਹਾ ਦਾ ਨਾਮ ਚੁੱਘਾ ਬਿਲਡਿੰਗ ਹੈ,ਇਹ ਅੰਮ੍ਰਿਤਸਰ ਰੋਡ ਤੇ ਸਥਿਤ ਹੈ। ਇਸ ਸਬੰਧੀ ਸਾਡੇ ਨਾਲ ਗੱਲ ਕਰਦਿਆਂ ਐਨ ਆਰ ਆਈ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਚਾਰ ਭਾਈ ਹਨ। ਡਾ ਕੁਲਦੀਪ ਸਿੰਘ, ਸੁਰਜੀਤ ਸਿੰਘ, ਪ੍ਰੀਤਮ ਸਿੰਘ ਸਾਡੇ ਬਾਪ ਦਾ ਨਾਮ ਸਰਦਾਰਾ ਸਿੰਘ ਹੈ। ਬਲਦੇਵ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਰੋਡ ਤੇ ਅਸੀਂ ਜਗਾਂ ਚਾਰੇ ਭਰਾਵਾਂ ਨੇ ਸਾਂਝੇ ਤੌਰ ਤੇ ਖਰੀਦ ਕੀਤੀ ਸੀ। ਅਸੀਂ ਚਾਰੇ ਭਰਾ ਬਰਾਬਰ ਦੇ ਹਿੱਸੇਦਾਰ ਹੈ।ਸਾਲ 1984 ਦੌਰਾਨ ਇਸ ਜਗ੍ਹਾ ਦੀ ਵੰਡ ਦਿਵਾਨੀ ਅਦਾਲਤ ਦੇ ਰਾਹੀਂ ਹੋਈ ਸੀ। ਬਲਦੇਵ ਸਿੰਘ ਮੁਤਾਬਿਕ ਉਸ ਵੰਡ ਦੌਰਾਨ ਮੈਨੂੰ ਬਿਲਡਿੰਗ ਦਾ ਪਿਛਲੇ ਹਿੱਸਾ ਦਿੱਤਾ ਗਿਆ ਸੀ। ਮੇਰੇ ਪਿਤਾ ਸਰਦਾਰਾ ਸਿੰਘ ਨੇ 1991 ਵਿੱਚ ਸਾਰੀ ਬਿਲਡਿੰਗ ਨੂੰ ਆਪ ਤਿਆਰ ਕਰਵਾਇਆ ਸੀ। ਸਰਦਾਰਾ ਸਿੰਘ ਵੱਲੋਂ ਉਸਾਰੀ ਕਰਨ ਤੋਂ ਬਾਅਦ ਚੁੱਘਾ ਬਿਲਡਿੰਗ ਦਾ ਨਾਮ ਦਿੱਤਾ ਗਿਆ । ਉਸ ਸਮੇਂ ਜੋ ਵੀ ਖ਼ਰਚਾ ਬਿਲਡਿੰਗ ਤਿਆਰ ਕਰਨ ਲਈ ਆਇਆ,ਉਸ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ। ਬਲਦੇਵ ਸਿੰਘ ਨੇ ਆਖਿਆ ਕਿ ਚੁੱਘਾ ਬਿਲਡਿੰਗ ਦੀ ਜਦੋਂ ਵੀ ਰਿਪੇਅਰ ਆਉਂਦੀ ਹੈ ਅਸੀਂ ਚਾਰੇ ਭਰਾ ਸਾਂਝੇ ਤੌਰ ਤੇ ਕਰਦੇ ਸੀ। ਉਨ੍ਹਾਂ ਦੱਸਿਆ ਕਿ ਮੈਂ ਆਪਣੇ ਪਰਿਵਾਰ ਨਾਲ 1993 ਤੱਕ ਇਸ ਬਿਲਡਿੰਗ ਵਿੱਚ ਰਹੇ ਤੇ ਫਿਰ ਅਸੀਂ ਸਾਰਾ ਪਰਿਵਾਰ ਆਸਟ੍ਰੇਲੀਆ ਚਲੇ ਗਏ। ਮੈਂ ਚਾਰ ਬੱਚਿਆਂ ਦਾ ਵਿਆਹ ਵੀ ਇਸੇ ਬਿਲਡਿੰਗ ਵਿੱਚ ਹੀ ਕੀਤਾ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਾਡੇ ਘਰ ਦਾ ਘਰੇਲੂ ਸਮਾਨ ਵੀ ਉਥੇ ਹੀ ਪਿਆ ਹੈ। ਅਸੀਂ ਜਦੋਂ ਵੀ ਆਸਟ੍ਰੇਲੀਆ ਤੋਂ ਪੰਜਾਬ ਆਉਂਦੇ ਹਾ ਇਸੇ ਸਾਂਝੀ ਬਿਲਡਿੰਗ ਵਿੱਚ ਰਹਿੰਦੇ ਹਾਂ। ਬਲਦੇਵ ਸਿੰਘ ਮੁਤਾਬਿਕ ਉਹ 2018 ਸਾਲ ਦੌਰਾਨ ਇੰਡੀਆ ਆਇਆ ਸੀ ਤੇ ਇਥੇ ਹੀ ਰਿਹਾ ਹਾ। ਤੇ ਇਸ ਬਿਲਡਿੰਗ ਵਿੱਚ ਬਿਜਲੀ ਮੀਟਰ,ਨਗਰ ਨਿਗਮ ਹਾਉਸ ਟੈਕਸ ਮੇਰੇ ਨਾਮ ਤੇ ਆਉਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 23/10/2023 ਨੂੰ 29700/- ਹਾਉਸ ਟੈਕਸ ਵੀ ਮੈਂ ਜਮ੍ਹਾਂ ਕਰਵਾਇਆ ਹੈ। ਜਿਸ ਦੀਆਂ ਰਸੀਦਾਂ ਉਨ੍ਹਾਂ ਕੋਲ ਹਨ। ਬਲਦੇਵ ਸਿੰਘ ਨੇ ਰੋਸ ਜ਼ਾਹਿਰ ਕਰਦਿਆਂ ਆਖਿਆ ਕਿ ਸਾਡੇ ਚੱਲ ਰਹੇ ਝਗੜੇ ਨੂੰ ਪ੍ਰਸ਼ਾਸਨ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਇਹ ਦਾਅਵੇ ਕਰਦੀ ਥੱਕਦੀ ਨਹੀਂ ਕਿ ਐਨ ਆਰ ਆਈਜ਼ ਨੂੰ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਸਮਸਿਆਵਾਂ ਨਹੀਂ ਆਉਣ ਦਿੱਤੀ ਜਾਵੇਗੀ,ਉਹ ਸੱਭ ਫੋਕੀਆਂ ਗੱਲਾਂ ਹਨ। ਸਾਡੀ ਕੋਈ ਚੱਜ ਨਾਲ ਸੁਣਵਾਈ ਨਹੀਂ ਕਰ ਰਿਹਾ। ਪਰ ਸਾਡੇ ਪਿਓ ਵੱਲੋਂ ਚਾਰੇ ਭਰਾਵਾਂ ਨੂੰ ਵੱਡ ਕੇ ਦਿੱਤੀ ਜਗਾ ਵਿੱਚ ਇੱਕ ਭਰਾ ਇਕੱਲਾ ਵੰਡ ਨੂੰ ਲੈ ਝਗੜਾ ਕਰ ਰਿਹਾ ਹੈ ਤੇ ਥਾਣਿਆਂ ਤੱਕ ਕੇਸ ਚਲਦੇ ਪਏ ਹਨ ਤੇ ਉਹ ਲਗਾਤਾਰ ਕਾਰਵਾਈਆਂ ਕਰ ਰਿਹਾ ਹੈ। ਬਲਦੇਵ ਸਿੰਘ ਨੇ ਇਹਂ ਦੱਸਿਆ ਕਿ ਇਸ ਬਿਲਡਿੰਗ ਤੋਂ ਇਲਾਵਾ 1991ਵਿੱਚ ਇੱਕ ਸ਼ੈਲਰ ਵਾਲੀ ਖਰੀਦ ਕੀਤੀ ਜਗ੍ਹਾ ਵੀ ਹੈ ਉਹ ਵੀ ਸਾਡੇ ਚਾਰੇ ਭਰਾਵਾਂ ਦੀ ਸਾਂਝੀ ਹੈ। ਉਸ ਦੀ ਵੰਡ ਨੂੰ ਲੈ ਕੇ ਵੀ ਦਿਵਾਨੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ।ਉਸ ਦਾ ਫੈਸਲਾ ਆਉਣ ਬਾਕੀ ਹੈ। ਬਲਦੇਵ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਮਸਲਾ ਦੇ ਹੱਲ ਕੱਢਿਆ ਜਾਵੇ।