ਪੰਜਾਬ ਦੇ ਨੌਜਵਾਨਾਂ ਵੱਲੋਂ ਕੈਨੇਡਾ ਵਿੱਚ ਜਾ ਕੇ ਆਪਣਾ ਚੰਗਾ ਭੱਵਿਖ ਬਣਾਉਣ ਲਈ ਪੰਜਾਬ ਵਿੱਚੋਂ ਆਪਣੀਆਂ ਜਾਇਦਾਦਾਂ ਵੇਚ ਕੇ ਚਲੇ ਜਾਂਦੇ ਹਨ। ਪਰ ਜਦੋਂ ਉਥੇ ਪਹੁੰਚਦੇ ਤਾਂ ਜੋ ਸੁਪਨੇ ਦੇਖੇ ਹੁੰਦੇ ਉਹ ਪੂਰੇ ਨਹੀਂ ਹੁੰਦੇ। ਇਸ ਤਰ੍ਹਾਂ ਦੀ ਘਟਨਾ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਚੱੜਿਕ ਪਿੰਡ ਦੇ ਮੁੰਡੇ ਨਾਲ ਵਾਪਰੀ ਹੈ। ਬੀਤੇ ਦਿਨਾਂ ਵਿੱਚ ਕੈਨੇਡਾ ਗਏ ਨੌਜਵਾਨ ਸੁਖਪ੍ਰੀਤ ਸਿੰਘ ਨੇ ਦਰਖਤ ਨਾਲ ਲਟਕ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।
ਮ੍ਰਿਤਕ ਨੌਜਵਾਨ ਮੋਗਾ ਦੇ ਪਿੰਡ ਚੜਿੱਕ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਸੁਖਪ੍ਰੀਤ ਸਿੰਘ ਦੇ ਪਿਤਾ ਜਗਸੀਰ ਸਿੰਘ ਕੈਨੇਡਾ ਦਾ ਆਰਜ਼ੀ ਵੀਜ਼ਾ ਲੈ ਕੇ ਕੁਝ ਮਹੀਨੇ ਪਹਿਲਾਂ ਆਪਣੀ ਪਤਨੀ ਅਤੇ ਪੁੱਤ ਸੁਖਪ੍ਰੀਤ ਸਿੰਘ ਨਾਲ ਕੈਨੇਡਾ ਗਏ ਸੀ। ਜਿੱਥੇ ਬੀਤੇ ਦਿਨ ਸੁਖਪ੍ਰੀਤ ਸਿੰਘ ਨੇ ਟੋਰਾਂਟੋ ਨਾਲ ਲੱਗਦੇ ਇਲਾਕੇ ਵਿੱਚ ਦਰੱਖਤ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਵਿੱਚ ਉਨ੍ਹਾਂ ਨੇ ਆਪਣੀ ਜਾਇਦਾਦ ਵੇਚ ਦਿੱਤੀ ਸੀ । ਜਿੱਥੇ ਹੁਣ ਉਨ੍ਹਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਜਿਸ ਕਾਰਨ ਸੁਖਪ੍ਰੀਤ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿਣ ਲੱਗਿਆ, ਜਿਸਦੇ ਚਲਦਿਆਂ ਉਸ ਨੇ ਅਜਿਹਾ ਕਦਮ ਚੁੱਕ ਲਿਆ।