ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਰਹੇ ਮਾਲਵਿੰਦਰ ਸਿੰਘ ਮਾਲੀ ਨੂੰ ਬੀਤੀ ਰਾਤ ਪਟਿਆਲਾ ਘਰ ਤੋਂ ਮੋਹਾਲੀ ਸੀ ਆਈ ਏ ਸਟਾਫ ਨੇ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਾਲਵਿੰਦਰ ਸਿੰਘ ਮਾਲੀ ਆਪਣੇ ਘਰ ਪਟਿਆਲਾ ਵਿੱਚ ਮੌਜੂਦ ਸਨ ਤੇ ਉਨ੍ਹਾਂ ਨੂੰ ਮੋਹਾਲੀ ਪੁਲਿਸ ਨੇ ਕੀਤੀ ਗਈ ਐਫ ਆਈ ਆਰ,ਆਧਾਰ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਸਮੇਂ ਦੀ ਇੱਕ ਹੋ ਰਹੀ ਵਾਇਰਲ ਵੀਡੀਓ ਮੁਤਾਬਕ ਮਾਲੀ ਪੁਲਿਸ ਤੋਂ ਗ੍ਰਿਫ਼ਤਾਰੀ ਵਰੰਟਾਂ ਦੀ ਮੰਗ ਕਰਦੇ ਨਜ਼ਰ ਆ ਰਿਹਾ ਹੈ। ਪੁਲਿਸ ਉਸ ਮੌਕੇ ਇਹ ਵੀ ਕਹਿੰਦੀ ਸੁਣੀ ਜਾ ਸਕਦੀ ਹੈ ਕਿ ਮਾਲੀਂ ਅਤੇ ਉਸ ਦੇ ਕੋਲ ਬੈਠੇ ਹੋਰ ਦੋ ਬੰਦਿਆਂ ਦੀ ਪੈਗ ਲੱਗੇ ਹੋਏ ਹੈ।ਮਾਲੀ ਨੇ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਨਾਲ ਕਾਫੀ ਬਹਿਸ ਕੀਤੀ। ਤੁਹਾਨੂੰ ਦੱਸ ਦੇਈਏ ਇਹ ਮਾਲਵਿੰਦਰ ਸਿੰਘ ਮਾਲੀ ਆਪਣੀ ਫੇਸਬੁੱਕ ਆਈਡੀ ਤੇ ਸਰਕਾਰ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਲਿਖਦਾ ਰਹਿੰਦਾ ਹੈ। ਕਈ ਬਾਰ ਬਹੁਤ ਮਾੜੀ ਭਾਸ਼ਾ ਦੀ ਵਰਤੋਂ ਕਰ ਦਿੰਦਾ ਹੈ। ਮੋਹਾਲੀ ਪੁਲਿਸ ਨੇ ਮਾਲੀ ਤੇ ਕਿਉਂ ਪਰਚਾ ਦਰਜ ਕੀਤਾ ਹੈ ਇਸ ਬਾਬਤ ਕੁੱਝ ਨਹੀਂ ਪਤਾ ਲੱਗਾ ਪਰ ਮੋਹਾਲੀ ਪੁਲਿਸ ਮਾਲੀ ਨੂੰ ਬੀਤੀ ਰਾਤ ਘਰ ਤੋਂ ਗ੍ਰਿਫਤਾਰ ਕਰਕੇ ਲੈ ਗਈ ਹੈ।