ਭਾਰਤ ਵਿੱਚੋਂ ਅਤੇ ਵਿਸ਼ੇਸ਼ ਕਰਕੇ ਪੰਜਾਬ ਤੋਂ ਵੱਡੀ ਗਿਣਤੀ ਵਿਦਿਆਰਥੀ ਕੈਨੇਡਾ ਪੜ੍ਹਨ ਜਾਂਦੇ ਹਨ। ਕੈਨੇਡਾ ਸਰਕਾਰ ਨੇ ਪਿਛਲੇ ਸਮੇਂ ਤੋਂ ਕਾਫ਼ੀ ਰੱਦੋਬਦਲ ਕੀਤੀ ਹੈ। ਕੈਨੇਡਾ ਵਿੱਚ ਵਿਦਿਆਰਥੀਆਂ ਪੜ੍ਹਨ ਦੇ ਨਾਲ ਨਾਲ ਆਪਣੀਆਂ ਫੀਸਾਂ ਕੱਢਣ ਲਈ ਕੰਮ ਵੀ ਕਰਨਾ ਪੈਂਦਾ ਹੈ। ਕੈਨੇਡਾ ਸਰਕਾਰ ਵੱਲੋਂ ਕੰਮ ਕਰਨ ਨੂੰ ਲੈ ਕੇ ਨਿਯਮ ਬਣਾਏ ਹੋਏ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੈਨੇਡੀਅਨ ਸਰਕਾਰ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬਣੇ ਨਿਯਮਾਂ ਦਾ ਪਾਲਣ ਕਰਨ ਲਾਜ਼ਮੀ ਹੈ। ਕੋਈ ਵੀ ਵਿਦਿਆਰਥੀ ਬਿਨਾਂ ਵਰਕ ਪਰਮਿਟ ਦੇ ਵੀ ਕੈਨੇਡਾ ਵਿਚ ਆਫ-ਕੈਂਪਸ ਨੌਕਰੀਆਂ ਕਰ ਸਕਦੇ ਹਨ। ਇਸ ਦੇ ਲਈ ਕੁਝ ਸ਼ਰਤਾਂ ਮੰਨਣੀਆਂ ਲਾਜ਼ਮੀ ਹਨ। ਆਓ ਜਾਣਦੇ ਹਾਂ ਇਨ੍ਹਾਂ ਸ਼ਰਤਾਂ ਬਾਰੇ-
ਕੈਨੇਡਾ ਵਿਚ ਕੰਮ ਕਰਨ ਸੰਬੰਧੀ ਸ਼ਰਤਾਂ
- ਕਿਸੇ ਮਾਨਤਾ ਪ੍ਰਾਪਤ ਸੰਸਥਾ ਵਿੱਚ ਫੁੱਲ ਟਾਈਮ ਵਿਦਿਆਰਥੀ ਹੋਣਾ ਜ਼ਰੂਰੀ ਹੈ।
- ਕਿਸੇ ਵੀ ਪੋਸਟ ਸੈਕੰਡਰੀ ਅਕਾਦਮਿਕ, ਵੋਕੇਸ਼ਨਲ, ਪੇਸ਼ੇਵਰ ਸਿਖਲਾਈ ਪ੍ਰੋਗਰਾਮ ਜਾਂ ਸੈਕੰਡਰੀ ਪੱਧਰ ਦੇ ਵੋਕੇਸ਼ਨਲ ਸਿਖਲਾਈ ਪ੍ਰੋਗਰਾਮ ਵਿੱਚ ਦਾਖਲ ਹੋਣਾ ਜ਼ਰੂਰੀ ਹੈ।
- ਤੁਹਾਡਾ ਅਧਿਐਨ ਪ੍ਰੋਗਰਾਮ ਘੱਟੋ-ਘੱਟ 6 ਮਹੀਨਿਆਂ ਦਾ ਹੋਣਾ ਚਾਹੀਦਾ ਹੈ ਅਤੇ ਪੂਰਾ ਹੋਣ ‘ਤੇ ਇਸ ਕੋਰਸ ਦੀ ਡਿਗਰੀ, ਡਿਪਲੋਮਾ ਜਾਂ ਸਰਟੀਫਿਕੇਟ ਮਿਲਣਾ ਵੀ ਲਾਜ਼ਮੀ ਹੋਵੇ।
- ਤੁਹਾਡੇ ਕੋਲ ਸੋਸ਼ਲ ਇੰਸ਼ੋਰੈਂਸ ਨੰਬਰ (SIN) ਹੋਵੇ ਅਤੇ ਤੁਸੀਂ ਕੈਨੇਡਾ ਵਿਚ ਆਪਣਏ ਕੋਰਸ ਦੀਆਂ ਕਲਾਸਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੋਵੇ।
- ਅੰਤਰਰਾਸ਼ਟਰੀ ਵਿਦਿਆਰਥੀ ਹਫ਼ਤੇ ਵਿੱਚ ਕੁੱਲ 24 ਘੰਟੇ ਪਾਰਟ ਟਾਈਮ ਕੰਮ ਕਰ ਸਕਦੇ ਹਨ। ਤੁਸੀਂ ਅਧਿਕਾਰਤ ਛੁੱਟੀ ਜਾਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਫੁੱਲ ਟਾਈਮ ਨੌਕਰੀ ਕਰ ਸਕਦੇ ਹੋ।
ਕੈਨੇਡਾ ਵਿਚ ਕੰਮ ਕਰਨ ਲਈ ਲੋੜੀਂਦੇ ਹੁਨਰ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜੇਕਰ ਤੁਸੀਂ ਕੈਨੇਡਾ ਵਿਚ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਕੁਝ ਖਾਸ ਹੁਨਰ ਹੋਣੇ ਚਾਹੀਦੇ ਹਨ। ਆਓ ਜਾਣਦੇ ਹਾਂ ਕੰਮ ਕਰਨ ਲਈ ਲੋੜੀਂਦੇ ਕੁਝ ਵਿਸ਼ੇਸ਼ ਹੁਨਰਾਂ ਬਾਰੇ-
ਸੰਚਾਰ ਹੁਨਰ (communication skills)
ਕੈਨੇਡਾ ਵਿਚ ਨੌਕਰੀ ਕਰਨ ਲਈ ਤੁਹਾਡੇ ਕੋਲ ਸੰਚਾਰ ਹੁਨਰ (communication skills) ਦਾ ਹੋਣਾ ਲਾਜ਼ਮੀ ਹੈ। ਸੰਚਾਰ ਹੁਨਰ ਹੋਣ ਦੇ ਨਾਲ ਤੁਹਾਨੂੰ ਗਾਹਕਾਂ ਨਾਲ ਡੀਲ ਕਰਨ ਵਿਚ ਸੌਖ ਰਹਿੰਦੀ ਹੈ।
ਗਾਹਕ ਸੇਵਾ (Customer Service)
ਜੇਕਰ ਤੁਸੀਂ ਕੈਨੇਡਾ ਵਿਚ ਨੌਕਰੀ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਗਾਹਕਾਂ ਨਾਲ ਡੀਲ ਕਰਨਾ ਆਉਣਾ ਚਾਹੀਦਾ ਹੈ। ਗਾਹਕ ਸੇਵਾ ਦੇ ਲਈ ਤੁਹਾਡੇ ਮਨ ਵਿਚ ਧੀਰਜ, ਨਿਮਨ ਭਾਵ ਹੋਣਾ ਲਾਜ਼ਮੀ ਹੈ।
ਟੀਮ ਵਰਕ (Team work)
ਕੈਨੇਡਾ ਦੇ ਵਿਚ ਕੰਮ ਕਰਨ ਲਈ ਤੁਹਾਡੇ ਵਿਚ ਟੀਮ ਵਰਕ ਦੀ ਸਕਿੱਲ ਹੋਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣ ਵਿਚ ਪਹਿਲ ਦਿੱਤੀ ਜਾਂਦੀ ਹੈ, ਜੋ ਦੂਜਿਆਂ ਨਾਲ ਮਿਲ ਕੇ ਆਰਾਮ ਨਾਲ ਕੰਮ ਕਰ ਸਕਦੇ ਹੋਣ। ਅਜਿਹਾ ਕਰਨ ਨਾਲ ਕੰਮ ਕਰਨ ਵਾਲੀ ਥਾਂ ਦਾ ਮਾਹੌਲ ਵੀ ਵਧੀਆ ਰਹਿੰਦਾ ਹੈ।
ਸਮੱਸਿਆ ਦਾ ਹੱਲ (Problem Solving)
ਜੇਕਰ ਤੁਸੀਂ ਕੈਨੇਡਾ ਵਿਚ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸੁਭਾਅ ਸਮੱਸਿਆ ਦਾ ਹੱਲ ਕਰਨ ਵਾਲਾ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਕੰਮ ਨੂੰ ਆਪਣਾ ਕੰਮ ਸਮਝ ਕੇ ਕਰਦੇ ਹੋ, ਕਿਸੇ ਵੀ ਸਮੱਸਿਆ ਆਉਣ ਉਪਰੰਤ ਉਸਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਹਾਨੂੰ ਕੰਮ ਮਿਲਣ ਵਿਚ ਆਸਾਨੀ ਆਵੇਗੀ।
ਲਚਕਤਾ (Flexibility)
ਕੰਮ ਦੇ ਘੰਟਿਆਂ, ਸ਼ਿਫਟਾਂ ਅਤੇ ਨੌਕਰੀ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਫਲੈਕਸੀਬਲ ਹੋਣਾ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਜਦੋਂ ਹਾਲਾਤ ਬਦਲਦੇ ਹਨ ਤਾਂ ਉਸ ਅਨੁਸਾਰ ਆਪਣੇ ਆਪ ਨੂੰ ਕਿਵੇਂ ਢਾਲਣਾ ਹੈ।