ਮੋਗਾ 29 ਸਤੰਬਰ (ਤਰਲੋਚਨ ਸਿੰਘ ਬਰਾੜ) : ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜੋੜਤੋੜ ਸ਼ੁਰੂ ਹੋ ਗਏ ਹਨ। ਪੰਜਾਬ ਸਰਕਾਰ ਵੱਲੋਂ ਸ਼ਾਂਤਮਈ ਅਤੇ ਸਰਬਸੰਮਤੀ ਨਾਲ ਚੋਣਾਂ ਕਰਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਮੋਗਾ ਜ਼ਿਲ੍ਹੇ ਅੰਦਰ ਆਉਂਦੇ ਹਲਕਾ ਨਿਹਾਲ ਸਿੰਘ ਵਿੱਚ ਪੈਂਦੇ ਪਿੰਡ ਸੈਦੋਕੇ ਦੇ ਐਨ ਆਰ ਆਈ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਮਸ਼ਹੂਰ ਸਮਾਜ ਸੇਵੀ ਅਤੇ ਪਰਵਾਸੀ ਭਾਰਤੀ ਕਰਮਜੀਤ ਸਿੰਘ ਸੈਦੋਕੇ ਧਾਲੀਵਾਲ ਦੇ ਪਰਿਵਾਰਕ ਮੈਬਰਾਂ ਵੱਲੋਂ ਪਿੰਡ ਸੈਦੋਕੇ ਵਿਖੇ ਸਰਬਸੰਮਤੀ ਨਾਲ ਚੁਣੀ ਹੋਈ ਪੰਚਾਇਤ ਨੂੰ ਪੰਜਾਹ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ ।ਕਰਮਜੀਤ ਸਿੰਘ ਨੇ ਕਿਹਾ ਜੋ ਵੀ ਪਿੰਡ ਦਾ ਸਰਪੰਚ ਹੋਵੇ ਉਹ ਕਿਸੇ ਵੀ ਸਿਆਸੀ ਪਾਰਟੀਆਂ ਨਾਲ ਸਿੱਧੇ ਤੌਰ ਤੇ ਜੁੜਿਆ ਨਾਂ ਹੋਵੇ ਉਸ ਉਪਰ ਕਿਸੇ ਸਿਆਸੀ ਆਗੂ ਵਜੋਂ ਵਿਚਰਨ ਦੇ ਦੋਸ਼ ਨਾਂ ਹੋਣ ਭਾਵੇਂ ਕਿਸੇ ਗੁਰਸਿੱਖ ਬੀਬੀ ਨੂੰ ਬਣਾਇਆ ਜਾਵੇ ਚਾਹੇ ਉਹ ਪਿੰਡ ਦੀ ਨੂੰਹ ਹੋਵੇ ਜਾਂ ਪਿੰਡ ਦੀ ਧੀ ਹੋਵੇ ਜਿਸ ਉਪਰ ਸਾਰੇ ਹੀ ਪਿੰਡ ਦੀ ਸਹਿਮਤੀ ਹੋਵੇ। ਉਸਨੂੰ ਹੀ ਸਰਪੰਚ ਬਣਾਇਆ ਜਾਵੇ। ਐਨ ਆਰ ਆਈ ਪਰਿਵਾਰ ਪਿੰਡ ਦੇ ਵਿਕਾਸ ਲਈ ਪੈਸਾ ਲਾਵੇਗਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਪਰਿਵਾਰ ਬੜੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਤੌਰ ਤੇ ਕੰਮਾਂ ਵਿੱਚ ਵੱਡੇ ਪੱਧਰ ਤੇ ਹਿੱਸਾ ਲੈਂਦੇ ਹਨ। ਪਿੰਡ ਦਾ ਗੁਰੂ ਘਰ ਬਣਾਉਣ ਲਈ ਵੀ ਇਨ੍ਹਾਂ ਨੇ ਵੱਡੇ ਪੱਧਰ ਤੇ ਸੇਵਾ ਕਰਵਾਈ ਹੈ।ਸੂਬਾ ਮੀਤ ਪ੍ਰਧਾਨ ਮੁਖਤਿਆਰ ਸਿੰਘ ਦੀਨਾ ਸਾਹਿਬ ਨੇ ਦੱਸਿਆ ਕਿ ਸੈਦੋਕੇ ਕੇ ਪਰਿਵਾਰ ਨੇ ਸਾਡੇ ਪਿੰਡ ਦੀਨਾ ਸਾਹਿਬ ਗੁਰਦੁਆਰਾ ਲੋਹਗੜ੍ਹ ਸਾਹਿਬ ਵਿਖੇ ਆਪਣੀ ਸ਼ਰਧਾ ਭਾਵਨਾ ਅਨੁਸਾਰ ਯੋਗਦਾਨ ਪਾਇਆ ਅਤੇ ਪਿੰਡ ਦੇ ਪ੍ਰਾਇਮਰੀ ਸਕੂਲਾਂ ਨੂੰ ਵੀ ਅਡਾਪਟ ਕੀਤਾ ਗਿਆ ਹੈ । ਸਕੂਲ ਦੇ ਬੱਚਿਆਂ ਦੀਆਂ ਵਰਦੀਆਂ ਕਿਤਾਬਾਂ ਅਤੇ ਫੀਸਾਂ ਆਦਿ ਦਾ ਜੁੰਮਾਂ ਪਰਸਨਲ ਤੌਰ ਤੇ ਆਪਣੇ ਸਿਰ ਲਿਆ ਹੈ । ਇਹ ਪਰਿਵਾਰ ਯੂ ਐਸ ਏ ਰਹਿੰਦਿਆਂ ਵੀ ਆਪਣੇ ਪਿੰਡਾਂ ਦੀ ਮਿੱਟੀ ਨੂੰ ਸਮਰਪਿਤ ਹੈ। ਹੋਰ ਵੀ ਅਣਗਿਣਤ ਲੋਕ ਵਿਦੇਸ਼ਾਂ ਦੀ ਧਰਤੀ ਉੱਪਰ ਰਹਿੰਦੇ ਹਨ ਪਰ ਇਹ ਮਾਂਣ ਕਰਮਜੀਤ ਸਿੰਘ ਦੇ ਹਿੱਸੇ ਆਇਆ ਹੈ। ਪਿਛਲੀ ਵਾਰ ਜਦੋਂ ਉਹ ਆਪਣੇ ਪਿੰਡ ਆਏ ਸਨ ਤਾਂ ਉਨ੍ਹਾਂ ਨੇ ਪਿੰਡ ਦੇ ਬੱਚਿਆਂ ਤੋਂ ਗੁਰਮੁਖੀ ਲਿਖਵਾਈ ਉਨ੍ਹਾਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਪੰਜਾਬੀ ਪੜੋਗੇ ਪੰਜਾਬੀ ਲਿਖੋ ਅਤੇ ਪੰਜਾਬੀ ਬੋਲੋ ਤਹਿਤ ਪਿੰਡ ਵਿੱਚ ਸੈਮੀਨਾਰ ਕਰਵਾਇਆ। ਇੰਨਾ ਦੇ ਬੱਚੇ ਜੋ ਅਮਰੀਕਾ ਦੇ ਹੀ ਜੰਮਪਲ ਹਨ ਪਰ ਉਹ ਉਥੇ ਗ੍ਰੈਜੂਏਸ਼ਨ ਕਰਨ ਦੇ ਬਾਵਜੂਦ ਵੀ ਪੰਜਾਬ ਪੜ੍ਹਨ ਲਿਖਣ ਅਤੇ ਬੋਲਣ ਵਿੱਚ ਪੂਰੇ ਪੰਜਾਬੀ ਹਨ।