ਬਾਘਾਪੁਰਾਣਾ 30 ਸਤੰਬਰ (ਤਰਲੋਚਨ ਬਰਾੜ) ਮੋਗਾ ਜ਼ਿਲ੍ਹੇ ਅੰਦਰ ਆਉਂਦੀ ਸਬ ਡਵੀਜ਼ਨ ਬਾਘਾਪੁਰਾਣਾ ਦੀ ਪੁਲਿਸ ਨੇ ਕੁੱਝ ਘੰਟਿਆਂ ਵਿੱਚ ਫਲਿਪਕਾਰਟ ਕੰਪਨੀ ਦਾ ਕੈਂਟਰ ਲੁੱਟਣ ਵਾਲੇ ਤਿੰਨ ਵਿਅਕਤੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ 28 ਸਤੰਬਰ ਨੂੰ ਫਲਿਪਕਾਰਟ ਕੰਪਨੀ ਦਾ ਕੈਂਟਰ ਬਾਘਾਪੁਰਾਣਾ ਤੋਂ ਚੰਨੂਵਾਲਾ ਜਾ ਰਿਹਾ ਸੀ। ਜਿਸ ਦੌਰਾਨ ਇੱਕ ਟਾਟਾ ਏਸ ਹਾਥੀ ਅਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਘੇਰ ਲਿਆ ਅਤੇ ਉਸ ਨੂੰ ਚੰਨੂਵਾਲਾ ਨਹਿਰ ਕੰਢੇ ਲੈ ਗਏ। ਜਿਸ ਤੋਂ ਬਾਅਦ ਲੁਟੇਰਿਆਂ ਨੇ ਕੈਂਟਰ ਵਿੱਚੋਂ ਸਾਰਾ ਸਮਾਨ ਲੁੱਟ ਲਿਆ ਤੇ ਉਸ ਤੋਂ ਬਾਅਦ ਕੈਂਟਰ ਉਥੋਂ ਲਿਜਾ ਕੇ ਲਧਾਈਕੇ ਬੱਸ ਸਟੈਂਡ ਨਜ਼ਦੀਕ ਖੜ੍ਹਾ ਕਰਕੇ ਫਰਾਰ ਹੋ ਗਏ ਸਨ। ਜਦੋਂ ਇਸ ਸਬੰਧੀ ਬਾਘਾਪੁਰਾਣਾ ਪੁਲਿਸ ਨੂੰ ਪਤਾ ਲੱਗਾ ਤਾਂ ਡੀਐਸਪੀ ਦਲਬੀਰ ਸਿੰਘ ਸਿੱਧੂ ਅਤੇ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਆਪਣੀ ਟੀਮ ਨਾਲ ਏਰੀਏ ਦੀ ਛਾਣਬੀਣ ਕੀਤੀ ਤਾਂ 48 ਘੰਟਿਆਂ ਦੇ ਵਿੱਚ ਲੁਟੇਰਿਆਂ ਨੂੰ ਲੁੱਟ ਕੀਤੇ ਸਮਾਨ ਸਮੇਤ ਕਾਬੂ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਲੁੱਟੇ ਗਏ ਕੈਂਟਰ ਵਿੱਚ 80 ਲੱਖ ਰੁਪਏ ਦੇ ਕਰੀਬ ਸਮਾਨ ਸੀ। ਪੁਲਿਸ ਮੁਤਾਬਕ ਲੁੱਟਣ ਵਾਲੇ ਪੰਜ ਲੁਟੇਰੇ ਸਨ ਉਨ੍ਹਾਂ ਵਿੱਚੋਂ ਤਿੰਨ ਨੂੰ ਕਾਬੂ ਕਰਕੇ ਬੀ ਐਨ ਐਸ ਤਹਿਤ ਥਾਣਾ ਬਾਘਾਪੁਰਾਣਾ ਵਿੱਚ ਪਰਚਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।