ਸ੍ਰੀ ਮੁਕਤਸਰ ਸਾਹਿਬ 02 ਅਕਤੂਬਰ (ਗਿਆਨ ਸਿੰਘ) : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼਼ਟਾਚਾਰ ਵਿਰੁੱਧ ਅਪਣਾਈ ਜੀਰੋ ਟਾਲਰੈਂਸ ਦੀ ਨੀਤੀ ਤਹਿਤ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਬਿਉਰੋ ਪੰਜਾਬ ਵਿਜੀਲੈਂਸ ਬਿਊਰੋ ਵੱਲੋ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੋਰਾਨ ਵਿਜੀਲੈਂਸ ਬਿਉਰੋ ਰੇਂਜ਼ ਬਠਿੰਡਾ ਵੱਲੋ ਸੀ.ਆਈ.ਏ. ਸਟਾਫ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਮੁਨਸ਼ੀ ਸਤਨਾਮ ਸਿੰਘ ਸੀ.ਆਈ.ਏ.ਸਟਾਫ ਸ੍ਰੀ ਮੁਕਤਸਰ ਸਾਹਿਬ ਨੂੰ 5,000 ਰੁਪਏ ਰਿਸ਼ਵਤੀ ਨੋਟ ਸਮੇਤ ਗ੍ਰਿਫਤਾਰ ਕੀਤਾ ਗਿਆ।ਇਸਤੋਂ ਇਲਾਵਾ ਮੁੱਖ ਮੁਨਸ਼ੀ ਸਤਨਾਮ ਸਿੰਘ ਉਕਤ ਸਿਕਾਇਤਕਰਤਾ ਪਾਸੋਂ 8000 ਰੂਪੈ ਰਿਸ਼ਵਤ ਪਹਿਲਾ ਵੀ ਹਾਸਲ ਕਰ ਚੁੱਕਾ ਹੈ। ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਸ੍ਰੀਮਤੀ ਪ੍ਰਵੀਨ ਕੌਰ ਪਤਨੀ ਮਨਪ੍ਰੀਤ ਸਿੰਘ ਪੁੱਤਰ ਸ੍ਰੀ ਜਗਤਾਰ ਸਿੰਘ ਵਾਸੀ ਕੋਟਕਪੂਰਾ ਰੋਡ, ਗਲੀ ਨੰਬਰ 03, ਸਾਹਮਣੇ ਆਦੇਸ਼ ਹਸਪਤਾਲ , ਸ੍ਰੀ ਮੁਕਤਸਰ ਸਾਹਿਬ ਵੱਲੋ ਕੀਤੀ ਗਈ ਸਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਸ੍ਰੀਮਤੀ ਪ੍ਰਵੀਨ ਕੌਰ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਮੇਰੇ ਬੇਟੇ ਕਿਸਮਤ ਸਿੰਘ ਨੇ 1000 ਰੁਪਏ ਵਿੱਚ ਇੱਕ ਮੋਬਾਇਲ ਸ਼ਿਵੂ ਨਾਮ ਦੇ ਲੜਕੇ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਖਰੀਦਿਆ ਸੀ, ਉਸ ਮੋਬਾਇਲ ਫੋਨ ਵਿੱਚ ਮੈਂ ਆਪਣਾ ਸਿਮ ਪਾਕੇ ਚਲਾ ਲਿਆ ਸੀ।ਕੁਝ ਦਿਨ ਬਾਅਦ ਉਹ ਖਰਾਬ ਹੋ ਗਿਆ ਅਤੇ ਮੈਨੇ ਆਪਣਾ ਸਿਮ ਆਪਣੇ ਫੋਨ ਮਾਰਕਾ ਵੀਵੋ ਵਿੱਚ ਪਾ ਲਿਆ।ਮਿਤੀ 26.09.2024 ਨੂੰ ਸੀ.ਆਈ ਸਟਾਫ ਤੋਂ ਕਰਮਚਾਰੀ ਸਾਡੇ ਘਰ ਆਇਆ, ਜਿਸ ਨੇ ਮੈਨੂੰ ਕਿਹਾ ਕਿ ਤੁਹਾਡਾ ਮੋਬਾਇਲ ਨੰਬਰ ਚੌਰੀ ਦੇ ਮੋਬਾਇਲ ਵਿੱਚ ਚੱਲ ਰਿਹਾ ਹੈ, ਤੁਸੀਂ ਸੀ.ਆਈ ਸਟਾਫ ਵਿਖੇ ਆਪਣਾ ਮੋਬਾਇਲ ਲੈ ਕੇ ਹਾਜ਼ਰ ਆਓ, ਜਿਸ ਤੇ ਮੈਂ ਉਸੇ ਦਿਨ ਆਪਣਾ ਮੋਬਾਇਲ ਫੋਨ ਮਾਰਕਾ ਵੀਵੋ ਸਮੇਤ ਬਿੱਲ ਅਤੇ ਡੱਬਾ ਸੀ.ਆਈ ਸਟਾਫ ਸ੍ਰੀ ਮੁਕਤਸਰ ਸਾਹਿਬ ਵਿਖੇ ਮੌਜੂਦ ਮੁਨਸ਼ੀ ਸਤਨਾਮ ਸਿੰਘ ਦੇ ਹਵਾਲੇ ਕਰ ਦਿੱਤਾ ਸੀ।ਉਸ ਤੋਂ ਬਾਅਦ ਸਤਨਾਮ ਸਿੰਘ ਮੈਨੂੰ ਵਾਰ ਵਾਰ ਵਟਸਐਪ ਕਾਲ ਰਾਹੀਂ ਮੇਰੇ ਪਰ ਚੌਰੀ ਦੇ ਮੋਬਾਇਲ ਰੱਖਣ ਦਾ ਪਰਚਾ ਦਰਜ ਕਰ ਦੇਣ ਡਰਾਵਾ ਦੇ ਰਿਹਾ ਸੀ ਅਤੇ ਇਹ ਵੀ ਕਹਿ ਰਿਹਾ ਸੀ ਕਿ ਜੇਕਰ ਤੂੰ ਪਰਚੇ ਤੋਂ ਬਚਣਾ ਹੈ ਤਾਂ ਇਸ ਬਦਲੇ ਮੈਨੂੰ 50,000 ਰੁਪਏ ਬਤੌਰ ਰਿਸ਼ਵਤ ਦੇਣੇ ਪੈਣਗੇ।ਫਿਰ ਮਿਤੀ 30-09-2024 ਨੂੰ ਮੁਨਸੀਂ ਸਤਨਾਮ ਸਿੰਘ ਨੇ ਮੇਰੇ ਘਰ ਬਾਹਰ ਦੇ ਬਾਹਰ ਆਕੇ ਵੱਟਸ ਐਪ ਕਾਲ ਕਰਕੇ ਮੈਨੂੰ ਘਰ ਦੇ ਬਾਹਰ ਬੁਲਾਇਆ ਅਤੇ ਪਰਚਾ ਦਰਜ ਕਰਨ ਦਾ ਡਰਾਵਾ ਦੇ ਕੇ ਮਜਬੂਰੀ ਵੱਸ 8000 ਰੂਪੈ ਰਿਸ਼ਵਤ ਹਾਸਲ ਕਰਕੇ ਲੈ ਗਿਆ ਅਤੇ ਮੈਨੂੰ ਦੋਵੇ ਮੋਬਾਇਲ ਵਾਪਸ ਕਰ ਦਿੱਤੇ । ਮੈਂ ਕੱਲ ਮਿਤੀ 01.10.2024 ਨੂੰ ਆਦੇਸ਼ ਹਸਪਤਾਲ ਦੇ ਸਾਹਮਣੇ ਕੋਟਕਪੂਰਾ ਰੋਡ ਪਰ ਮੁਨਸ਼ੀ ਸਤਨਾਮ ਸਿੰਘ ਨੂੰ ਮਿਲੀ, ਤਾਂ ਉਸ ਨੇ ਮੇਰੇ ਨਾਲ ਗੱਗੂ ਸਿੰਘ ਦੇ ਕੇਸ ਬਾਰੇ ਵੀ ਗੱਲਬਾਤ ਕੀਤੀ ਤਾਂ ਸਤਨਾਮ ਸਿੰਘ ਨੇ ਕਿਹਾ ਕਿ ਉਹਨਾਂ ਦਾ ਨਾਮ ਮੁਕੱਦਮਾ ਵਿੱਚ ਦਰਜ ਹੈ, ਤੁਸੀਂ ਉਸ ਨੂੰ ਪੇਸ਼ ਕਰ ਦਿਓ ਅਤੇ ਉਸ ਦੀ ਜ਼ਮਾਨਤ ਲਗਾ ਦਿਓ ਮੈਂ ਉਸ ਦੀ ਕੋਈ ਕੁੱਟ ਮਾਰ ਨਹੀਂ ਕਰਨ ਦੇਵਾਂਗਾ, ਫਿਰ ਮੈਂ ਉਸ ਨੂੰ ਆਪਣੇ ਮੋਬਾਇਲ ਫੋਨ ਦਾ ਬਿੱਲ ਅਤੇ ਡੱਬੇ ਵਾਪਸ ਕਰਨ ਸਬੰਧੀ ਪੁੱਛਿਆ ਤਾਂ ਉਸ ਨੇ ਕਿਹਾ ਕਿ 12000 ਰੁਪਏ ਦੀ ਬਜਾਏ ਤੁਸੀਂ ਮੈਨੂੰ 5000 ਰੁਪਏ ਰਿਸ਼ਵਤ ਦੇ ਦਿਓ, ਜਿਸਦੀ ਰਿਕਾਰਡਿੰਗ ਸਿਕਾਇਤਕਰਤਾ ਵੱਲੋਂ ਆਪਣੇ ਮੋਬਾਇਲ ਵਿਚ ਕਰ ਲਈ ਗਈ। ਬੁਲਾਰੇ ਨੇ ਦੱਸਿਆ ਸ਼ਿਕਾਇਤਕਰਤਾ ਸ੍ਰੀਮਤੀ ਪ੍ਰਵੀਨ ਕੌਰ ਦੀ ਸਿਕਾਇਤ ਦੀ ਮੁੱਢਲੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਨੇ ਜਾਲ ਵਿਛਾਇਆ ਤੇ ਮੁਲਜਮ ਸਤਨਾਮ ਸਿੰਘ ਮੁਨਸੀਂ ਸੀ.ਆਈ.ਏ.ਸਟਾਫ ਸ੍ਰੀ ਮੁਕਤਸਰ ਸਾਹਿਬ ਨੂੰ ਸਮੇਤ ਰਿਸਵਤੀ ਨੋਟ 5,000 ਰੂਪੈ ਦੇ ਗ੍ਰਿਫਤਾਰ ਕਰ ਲਿਆ ਗਿਆ ਜਿਸਦੇ ਸਬੰਧ ਵਿੱਚ ਮੁਲਜਮ ਸਤਨਾਮ ਸਿੰਘ ਮੁਨਸੀਂ ਸੀ.ਆਈ.ਏ.ਸਟਾਫ ਸ੍ਰੀ ਮੁਕਤਸਰ ਸਾਹਿਬ ਨੂੰ ਸਿਕਾਇਤਕਰਤਾ ਪਾਸੋਂ ਕੁੱਲ 13,000 ਰੂਪੈ ਰਿਸਵਤ ਹਾਸਲ ਕਰਨ ਤੇ ਉਸਦੇ ਖਿਲਾਫ ਭਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।