ਲੁਧਿਆਣਾ ਵਿੱਚ ਸਵੇਰੇ ਤੋਂ ਹੀ ਵੱਡੀ ਗਿਣਤੀ ਬੁੱਢੇ ਨਾਲੇ ਨੂੰ ਬੰਨ੍ਹ ਮਾਰਨੇ ਵਾਲੇ ਲੋਕ ਪਹੁੰਚੇ ਹੋਏ ਹਨ। ਜਿੰਨਾ ਦੀ ਅਗਵਾਈ ਲੱਖਾ ਸਿਧਾਣਾ ਕਰ ਰਿਹਾ ਸੀ। ਜਿਸ ਦੌਰਾਨ ਪੁਲੀਸ ਵੱਲੋਂ ਲੱਖਾ ਸਿਧਾਣਾ ਅਤੇ ਹੋਰ ਆਗੂਆਂ ਨੂੰ ਜ਼ਬਰਦਸਤੀ ਨਜ਼ਰਬੰਦ ਕਰ ਦਿੱਤਾ ਜਿਸ ਤੋਂ ਬਾਅਦ ਭੀੜ ਨੇ ਹਿੰਸਕ ਰੂਪ ਧਾਰ ਲਿਆ ਸੀ। ਪਰ ਉਸ ਦੇ ਬਾਵਜੂਦ ਹਜ਼ਾਰਾਂ ਲੋਕਾਂ ਨੇ ਰੋਕਾ ਤੋੜ ਕੇ ਬੁੱਢੇ ਨਾਲੇ ਵੱਲ ਵਧੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਹਰ ਰੋਕ ਲਿਆ ਹੈ। ਲੋਕਾਂ ਵੱਲੋਂ ਉਥੇ ਹੀ ਧਰਨਾ ਲਗਾ ਦਿੱਤਾ ਗਿਆ ਹੈ। ਲੋਕਾਂ ਨਾਲ ਗੱਲਬਾਤ ਕਰਨ ਲਈ ਸਿਵਲ ਪ੍ਰਸ਼ਾਸਨ ਦੇ ਕਈ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ ਪਰ ਇਸ ਦੌਰਾਨ ਕੋਈ ਹੱਲ ਹਾਲ ਦੀ ਘੜੀ ਤੱਕ ਨਹੀਂ ਨਿਕਲ ਸਕਿਆ ਹੈ।