ਬਾਘਾ ਪੁਰਾਣਾ (ਨਿਰਮਲ ਸਿੰਘ ਕਲਿਆਣ)-ਮੋਗਾ ਜ਼ਿਲ੍ਹੇ ਅੰਦਰ ਪੈਦੇ ਹਲਕਾ ਬਾਘਾ ਪੁਰਾਣਾ ਦੀ ਸਿਆਸਤ ਵਿੱਚ ਅੱਜ ਉਸ ਵਕਤ ਪੁਰਾਣਾ ਦੌਰ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਵਿੱਚ ਰਹਿ ਚੁੱਕੀ ਕਾਂਗਰਸ ਦੀ ਸਰਕਾਰ ਦੌਰਾਨ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੇ ਦੇਸ਼ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਵਿਧਾਨਕ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਉਪਰ ਇਤਰਾਜ਼ਯੋਗ ਟਿੱਪਣੀ ਕਰਨ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ।
ਅੱਜ ਉਕਤ ਮਾਮਲੇ ਦੇ ਸੰਬੰਧ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਰਕਰਾਂ ਦੇ ਵੱਡੇ ਇਕੱਠ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ । ਪੰਜਾਬ ਪ੍ਰਦੇਸ਼ ਕਾਂਗਰਸ ਬਾਘਾ ਪੁਰਾਣਾ ਵਿੱਚ ਕਈ ਧੜਿਆਂ ਵਿੱਚ ਵੰਡੀ ਹੋਈ ਹੈ। ਜਿਸ ਵਿੱਚ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਬਾਬਾ ਜਗਸੀਰ ਸਿੰਘ ਦਾ ਧੜਾ ਅਤੇ ਇੱਕ ਧੜਾ ਭੋਲਾ ਸਿੰਘ ਬਰਾੜ ਸਮਾਧ ਭਾਈ ਦਾ ਬਣਕੇ ਸਾਹਮਣੇ ਆਇਆ।
ਪ੍ਰੰਤੂ ਅੱਜ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵੱਡੇ ਇਕੱਠ ਦੇ ਰੂਪ ਵਿੱਚ ਦਰਸ਼ਨ ਸਿੰਘ ਬਰਾੜ ਨੇ ਜਿਥੇ ਰੋਸ ਪ੍ਰਦਰਸ਼ਨ ਕਰ ਕੇ ਅਮਿਤ ਸ਼ਾਹ ਨੂੰ ਸਿਆਸੀ ਨਿਸ਼ਾਨੇ ਤੇ ਲਿਆਂਦਾ ਬਾਘਾਪੁਰਾਣਾ ਸ਼ਹਿਰ ਵਿੱਚ ਵੱਡਾ ਰੋਸ ਮਾਰਚ ਕੱਢਕੇ ਸ਼ਕਤੀ ਪ੍ਰਦਰਸ਼ਨ ਕਰਨ ਵਿੱਚ ਵੀ ਕਾਮਯਾਬੀ ਹਾਸਿਲ ਕੀਤੀ ਹੈ।
ਅੱਜ ਦੇ ਰੋਸ਼ ਪ੍ਰਦਰਸਨ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਖਾਸ ਕਰਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਜਿਸ ਨਾਲ ਕਾਂਗਰਸ ਦੇ ਦੂਜੇ ਧੜਿਆਂ ਨੂੰ ਚਿੰਤਾ ਹੋਣੀ ਤਾਂ ਲਾਜ਼ਮੀ ਹੈ । ਕਿਉਂਕਿ ਜਗਸੀਰ ਸਿੰਘ ਬਾਬਾ ਇਸ ਸਿਆਸੀ ਦੌੜ ਵਿੱਚ ਮੋਹਰੀ ਹੋਣ ਲਈ ਯਤਨਸ਼ੀਲ ਹੈ ਅਤੇ ਦਿਹਾਤੀ ਖਿੱਤੇ ਦੇ ਨਾਲ ਮਜ਼ਦੂਰ ਸਮਾਜ ਨੂੰ ਨਾਲ ਲੈਕੇ ਚੱਲਣ ਵਾਲਾ ਭੋਲਾ ਸਿੰਘ ਬਰਾੜ ਸਮਾਧ ਭਾਈ ਸਭ ਤੋਂ ਅੱਗੇ ਨਿਕਲਣ ਲਈ ਜੱਦੋਜਹਿਦ ਕਰ ਰਿਹਾ ਹੈ ।
ਪ੍ਰੰਤੂ ਦਰਸ਼ਨ ਸਿੰਘ ਬਰਾੜ ਅੱਜ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਸਾਥ ਇੱਕਜੁੱਟਤਾ ਅਤੇ ਸਮਰਪਣ ਭਾਵਨਾ ਨੂੰ ਸਭ ਨੂੰ ਪਛਾੜਦੇ ਨਜ਼ਰ ਆ ਰਹੇ ਹਨ। ਜਾਣੀ ਕਿ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਆਪਣਾ ਸਿਆਸੀ ਦਾਅ ਖੇਡਦੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਵਿੱਚ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ।
