ਫਰੀਦਕੋਟ : ਪੰਜਾਬ ਵਿੱਚ ਗੁੰਡਾਗਰਦੀ ਦਾ ਦੌਰ ਦਿਨੋਂ ਦਿਨ ਵੱਧ ਜਾ ਰਿਹਾ ਹੈ ਤੇ ਮਾੜੇ ਅਨਸਰ ਬਿਨ੍ਹਾਂ ਕਿਸੇ ਡਰ ਦੇ ਮਾੜੀਆਂ ਘਟਨਾਵਾਂ ਨੂ ਅੰਜਾਮ ਦੇ ਰਹੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਜਿੱਥੇ ਇਕ 60 ਸਾਲ ਦੇ ਵਿਅਕਤੀ ਦਾ ਕਤਲ ਕਰ ਉਸ ਦਾ ਸਿਰ ਵੱਢ ਕੇ ਕਾਤਿਲ ਆਪਣੇ ਨਾਲ ਲੈ ਗਏ।ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪੁਹੰਚ ਕੇ ਆਪਣੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਇਹ ਘਟਨਾ ਸਵੇਰੇ ਕਰੀਬ ਪੰਜ ਵਜੇ ਦੀ ਘਟਨਾ ਹੈ ਜਦੋ ਹਰਪਾਲ ਸਿੰਘ ਨਾਮਕ ਇਕ ਕਿਸਾਨ ਆਪਣੇ ਘਰ ਵਿੱਚ ਸੁੱਤਾ ਪਿਆ ਸੀ ਤਾਂ ਅਣਪਛਾਤੇ ਵੱਲੋਂ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਉਸ ਦਾ ਗੱਲ ਵੱਡ ਕੇ ਹਤਿਆ ਕਰ ਦਿੱਤੀ ਅਤੇ ਕਾਤਿਲ ਜਾਂਦੇ ਹੋਏ ਮ੍ਰਿਤਕ ਦਾ ਸਿਰ ਵੱਢ ਕੇ ਆਪਣੇ ਨਾਲ ਲੈ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸ਼ਾਮ ਲਾਲ ਨੇ ਦੱਸਿਆ ਕਿ ਸਵੇਰੇ ਉਸਨੂੰ ਫੋਨ ਇਸ ਘਟਨਾ ਬਾਰ ਫੋਨ ਆਇਆ ਤਾਂ ਉਹ ਤੁਰੰਤ ਘਟਨਾ ਵਾਲੀ ਜਗ੍ਹਾ ਉਤੇ ਪਹੁੰਚੇ ਤਾਂ ਦੇਖਿਆ ਕਿ ਹਰਪਾਲ ਸਿੰਘ ਦਾ ਗਲਾ ਵੱਡ ਕੇ ਹਤਿਆ ਕੀਤੀ ਗਈ ਸੀ ਤੇ ਕਾਤਿਲ ਉਸਦੀ ਧੋਣ ਵੱਡ ਕੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਹਰਪਾਲ ਸਿੰਘ ਆਪਣੀ ਵਧੀਆ ਕਿਸਾਨੀ ਕਰਕੇ ਖੁਸ਼ ਸੀ ਜਿਸਦਾ ਇਕ ਬੇਟਾ ਹੈ ਅਤੇ ਪਰਿਵਾਰਕ ਤੌਰ ਉਤੇ ਵੀ ਕੋਈ ਮੁਸ਼ਕਿਲ ਨਹੀ ਸੀ।ਇਸ ਮਾਮਲੇ ਚ ਡੀਐਸਪੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲਣ ਤੇ ਅਸੀਂ ਤੁਰੰਤ ਮੌਕੇ ਤੇ ਪੁਹੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਤੱਕ ਜੋ ਸਾਹਮਣੇ ਆਇਆ ਹੈ ਕੇ ਹਰਪਾਲ ਸਿੰਘ ਜਿਸਦੀ ਉਮਰ 60 ਸਾਲ ਦੇ ਕਰੀਬ ਹੈ ਉਸ ਦੀ ਬੇਦਰਦੀ ਨਾਲ ਹਤਿਆ ਕੀਤੀ ਗਈ, ਜਿਸਦੀ ਗਰਦਨ ਵੀ ਕਾਤਿਲ ਨਾਲ ਲੈ ਗਏ। ਜਿਸ ਤੋਂ ਲਗਦਾ ਹੈ ਕੇ ਕੋਈ ਨਿੱਜੀ ਰੰਜਿਸ਼ ਦੇ ਚਲਦੇ ਹਤਿਆ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਛੇਤੀ ਇਸ ਰਹੱਸ ਤੋਂ ਪਰਦਾ ਚੁੱਕਿਆ ਜਾਵੇਗਾ।