ਮਲੋਟ:- ਲੋਕ ਸਭਾ ਫਰੀਦਕੋਟ ਤੋਂ ਐਮ ਪੀ ਰਾਹੇ ਦਰਵੇਸ਼ ਸਿਆਸਤਦਾਨ ਸਵਾਰਗੀ ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਨੇ ਕਾਂਗਰਸ ਤੋਂ ਨਿਰਾਸ਼ ਹੋ ਕੇ ਪਾਰਟੀ ਨੂੰ ਆਲਵਿਦਾ ਆਖ ਦਿੱਤਾ ਹੈ । ਤੁਹਾਨੂੰ ਦੱਸ ਦੇਈਏ ਕੇ ਹਲਕਾ ਲੰਬੀ ਤੋਂ ਸੀਨੀਅਰ ਕਾਂਗਰਸੀ ਆਗੂ ਗੁਰਮੀਤ ਸਿੰਘ ਖੁੱਡੀਆਂ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ ਤੇ ਲਗਾਤਾਰ ਪਾਰਟੀ ਲਈ ਕੰਮ ਕਰ ਰਹੇ ਸੀ । ਪਰ ਪਿਛਲੇ ਦਿਨਾਂ ਤੋਂ ਜੋ ਕਾਂਗਰਸ ਦੀ ਵੱਡੀ ਲੀਡਰਸ਼ਿਪ ਵਿੱਚ ਖਿਚੋਤਾਣ ਚੱਲ ਰਹੀ ਸੀ ਉਸ ਨੂੰ ਲੈ ਕੇ ਖੁੱਡੀਆਂ ਨਿਰਾਸ਼ ਸੀ ।
ਖੁੱਡੀਆਂ ਦਾ ਕਹਿਣਾ ਸੀ ਕਿ ਉਹ ਕਾਂਗਰਸ ਪਾਰਟੀ ਲਈ ਲੰਮੇ ਸਮੇਂ ਤੋਂ ਅਣਥੱੱਕ ਮਿਹਨਤ ਕਰ ਰਹੇ ਹਨ ਪਰ ਪਾਰਟੀ ਵਿੱਚ ਹਮੇਸ਼ਾ ਉਨ੍ਹਾਂ ਦੀ ਅਣਦੇਖੀ ਕੀਤੀ ਗਈ ਹੈ, ਜਿਸ ਕਾਰਨ ਉਹ ਨਿਰਾਸ਼ ਹੋ ਕੇ ਪਾਰਟੀ ਨੂੰ ਅਲਵਿਦਾ ਕਿਹਾ ਹੈ।
ਜਿਥੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਦੀ ਤਾਜਪੋਸ਼ੀ ਹੋ ਰਹੀ ਸੀ ਤੇ ਦੂਜੇ ਪਾਸੇ ਗੁਰਮੀਤ ਸਿੰਘ ਖੁੱਡੀਆਂ ਨੇ ਪਾਰਟੀ ਛੱਡ ਕਾਂਗਰਸ ਨੂੰ ਝਟਕਾ ਦੇ ਦਿੱਤਾ ਹੈ ਖੁੱਡੀਆਂ ਦੇ ਪਾਰਟੀ ਛੱਡਣ ਨਾਲ ਕਿੰਨਾ ਕਾਂਗਰਸ ਨੂੰ ਨੁਕਸਾਨ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ
PUNJAB




INDIA








WORLD










