
ਬਾਘਾਪੁਰਾਣਾ :- ਪੰਜਾਬ ਵਿੱਚ ਜਿਵੇਂ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਤੇ ਪਾਰਟੀਆਂ ਦੀ ਸਰਗਰਮੀਆਂ ਤੇਜ ਹੁੰਦੀਆਂ ਜਾ ਰਹੀਆਂ ਹਨ । ਪਿਛਲੀ 2017 ਵਿਧਾਨ ਸਭਾ ਹਲਕਾ ਬਾਘਾਪੁਰਾਣਾ ਤੋਂ ਅਕਾਲੀ ਦਲ ਤੋਂ ਬਾਗੀ ਹੋ ਕੇ ਚੋਣ ਲੜ ਚੁੱਕੇ ਪਰਮਿੰਦਰ ਸਿੰਘ ਮੌੜ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਦੇ ਰਾਹੀਂ ਦੁਬਾਰਾ ਅਕਾਲੀ ਦਲ ਵਿੱਚ ਘਰ ਵਾਪਸੀ ਕਰ ਚੁੱਕੇ ਹਨ । ਤੁਹਾਨੂੰ ਦੱਸ ਦੇਈਏ 2017 ਵਿੱਚ ਵਿਧਾਨ ਸਭਾ ਬਾਘਾਪੁਰਾਣਾ ਤੋਂ ਸ੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਦਆਵੇਦਾਰ ਸੀ ਪਰ ਅਕਾਲੀ ਦਲ ਵੱਲੋਂ ਉਸ ਸਮੇਂ ਜਥੇਦਾਰ ਤੀਰਥ ਸਿੰਘ ਮਾਹਲਾ ਨੂੰ ਟਿਕਟ ਦਿੱਤੀ ਗਈ ਸੀ । ਜਿਸ ਤੋਂ ਨਿਰਾਜ ਹੋ ਕੇ ਪਰਮਿੰਦਰ ਸਿੰਘ ਮੌੜ ਨੇ ਆਜਾਦ ਤੌਰ ਤੇ ਚੋਣ ਲੜੀ ਸੀ ਤੇ 4000 ਦੇ ਕਰੀਬ ਵੋਟਾਂ ਲੈ ਗਏ ਸੀ । ਜਿਸ ਦਾ ਸਿੱਧਾ ਸਿੱਧਾ ਨੁਕਸਾਨ ਅਕਾਲੀ ਉਮੀਦਵਾਰ ਨੂੰ ਹੋਇਆ ਸੀ ਲੰਬਾ ਸਮਾਂ ਪਾਰਟੀ ਤੋਂ ਬਾਹਰ ਰਹੇ ਪਰਮਿੰਦਰ ਮੌੜ ਨੂੰ ਦੁਬਾਰਾ ਪਾਰਟੀ ਵਿੱਚ ਸ਼ਾਮਲ ਕਰਨ ਲਈ ਜਥੇਦਾਰ ਤੋਤਾ ਸਿੰਘ ਦੀ ਰਿਹਾਇਸ਼ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਗਿੱਦੜਬਾਹਾ ਹਲਕੇ ਤੋਂ ਡਿੰਪੀ ਢਿੱਲੋਂ, ਜਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ,ਬਲਜਿੰਦਰ ਸਿੰਘ ਮੱਖਣ ਬਰਾੜ, ਸਰਕਲ ਪ੍ਰਧਾਨ ਗੁਰਜੰਟ ਸਿੰਘ ਭੁੱਟੋ, ਸਰਕਲ ਪ੍ਰਧਾਨ ਬਲਤੇਜ ਸਿੰਘ ਲੰਗੇਆਣਾ ,ਹਰਮੇਲ ਸਿੰਘ ਮੌੜ, ਭੁਪਿੰਦਰ ਸਿੰਘ ਸਾਹੋਕੇ,ਅਤੇ ਹੋਰ ਵੀ ਵਰਕਰ ਮਜੂਦ ਸੀ। ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਪਰਮਿੰਦਰ ਮੌੜ ਨੂੰ ਸਿਰੋਪਾਓ ਪਾ ਕੇ ਘਰ ਵਾਪਸੀ ਕਾਰਵਾਈ ਤੇ ਉਨ੍ਹਾਂ ਨਾਲ ਹੋਰ ਵੀ ਮੌੜ ਦੇ ਸਾਥੀ ਅਕਾਲੀ ਦਲ ਵਿੱਚ ਸ਼ਾਮਲ ਹੋਏ ।ਇਥੇ ਇਹ ਵੀ ਦੱਸਣ ਜਰੂਰੀ ਹੈ ਕਿ ਪਰਮਿੰਦਰ ਸਿੰਘ ਮੌੜ ਪਹਿਲਾਂ ਵੀ ਅਕਾਲੀ ਦਲ ਦੇ ਵੱਡੇ ਅਹੁਦਿਆਂ ਉੱਪਰ ਕੰਮ ਕਰ ਚੁੱਕੇ ਹਨ ਅਤੇ ਹਲਕੇ ਵਿਚ ਉਨ੍ਹਾਂ ਦੁਆਰਾ ਵੱਡੀ ਗਿਣਤੀ ਵਿਚ ਸਮਾਜ ਭਲਾਈ ਦੇ ਕੰਮ ਵੀ ਕੀਤੇ ਜਾ ਚੁੱਕੇ ਹਨ। ਇਸਦੇ ਨਾਲ ਹੀ ਪਰਮਿੰਦਰ ਮੌੜ ਨੂੰ ਯੂਥ ਦੇ ਇਕ ਵੱਡੇ ਚਿਹਰੇ ਵਜੋਂ ਵੀ ਦੇਖਿਆ ਜਾਂਦਾ ਹੈ। ਅਕਾਲੀ ਦਲ ਵਿੱਚ ਸ਼ਾਮਲ ਹੋਏ ਉਨ੍ਹਾਂ ਨਾਲ ਬਲਜਿੰਦਰ ਭੁੱਲਰ ਲੰਗੇਆਣਾ, ਰਵਿੰਦਰ ਸਿੰਘ ਖੰਨਾ ਚੰਦ ਨਵਾਂ, ਸੁਖਦੀਪ ਸਿੰਘ ਚੰਦ ਨਵਾਂ, ਗੋਪਾਲ ਸਿੰਘ ਲੰਗੇਆਣਾ ,ਅਮ੍ਰਿਤਪਾਲ ਸਿੰਘ ਚੰਨੁਵਾਲਾ, ਕਿਰਨਦੀਪ ਸਿੰਘ ਚੰਨੁਵਾਲਾ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਲਧਾਈ, ਕੁਲਦੀਪ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਬੰਬੀਹਾ ਭਾਈ, ਪੱਪੂ ਹੇਅਰ ਬੰਬੀਹਾ, ਮਨਪ੍ਰੀਤ ਮੰਨਾ ਲੰਡੇ, ਬਲਤੇਜ ਸਿੰਘ ਮੌੜ ਸਮੇਤ ਵੱਡੀ ਗਿਣਤੀ ਵਿਚ ਹੋਰ ਵੀ ਆਗੂਆਂ ਨੇ ਸ਼ਮੂਲੀਅਤ ਕੀਤੀ।
PUNJAB




INDIA








WORLD










