ਚੰਡੀਗੜ੍ਹ-ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਲੋੜ ਤੋਂ ਵੱਧ ਦਿਖਾਈ ਤੇਜੀ ਨੇ ਆਮ ਲੋਕਾਂ ਵਿੱਚ ਚਰਚਾ ਛੇੜ ਦਿੱਤੀ ਹੈ । ਕਿਉਂਕਿ ਨਵਜੋਤ ਸਿੱਧੂ ਨੇ ਤਾਜਪੋਸ਼ੀ ਵਾਲੇ ਦਿਨ ਏਨੀ ਤੇਜੀ ਦਿਖਾਈ ਕੇ ਸਾਹਮਣੇ ਬੈਠੇ ਲੋਕ ਦੇਖ ਕੇ ਹੈਰਾਨ ਹੋ ਰਹੇ ਸੀ ਕਿ ਹੁਣ ਸਿੱਧੂ ਕੀ ਕਰੇਗਾ। ਜਦੋਂ ਸਟੇਜ ਤੇ ਬੋਲਣ ਦੀ ਵਾਰੀ ਆਉਣ ਵਾਲੀ ਸੀ ਤਾਂ ਉਸ ਸਮੇਂ ਹੱਥ ਮਾਲਦੇ ਤੇ ਕਿਤੇ ਅੰਗੂਠੇ ਨੂੰ ਥੁੱਕ ਲਾਉਂਦੇ ਦੇਖੇ ਗਏ ਜਦੋਂ ਬੋਲਣ ਲਈ ਉਠਿਆ ਤਾਂ ਤੇਜੀ ਨਾਲ ਕੈਪਟਨ ਨੂੰ ਛੱਡ ਦੋ ਹੋਰ ਲੀਡਰਾਂ ਦੇ ਪੈਰੀ ਹੱਥ ਲਾ ਸਿੱਧਾ ਸਟੇਜ ਤੇ ਪਹੁੰਚ ਕੇ ਬਿਨ੍ਹਾਂ ਫਾਤਿਹ ਬੁਲਾਏ ਅਤੇ ਬਿਨ੍ਹਾਂ ਲੀਡਰਾਂ ਦਾ ਨਾਮ ਲਏ ਭਾਸ਼ਣ ਸ਼ੁਰੂ ਕਰ ਦਿੱਤਾ । ਤੁਹਾਨੂੰ ਦੱਸ ਦੇਈਏ ਕੈਪਟਨ ਵੱਲੋਂ ਸੱਦੀ ਗਈ ਚਾਹ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਏ ਸਿੱਧੂ ਨੇ ਇਥੇ ਵੀ ਤੇਜੀ ਦਿਖਾਉਦਿਆ ਆਉਣ ਸਾਰ ਕੁੱਝ ਵਿਧਾਇਕਾਂ ਨੂੰ ਮਿਲ ਕੇ ਵਾਪਸ ਮੁੜ ਗਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕੁੱਝ ਮਿੰਟ ਲੇਟ ਹੋ ਗਏ ਸਨ । ਮਿਲੀ ਜਾਣਕਾਰੀ ਮੁਤਾਬਿਕ ਵਾਪਸ ਮੁੜਨ ਸਬੰਧੀ ਪ੍ਰਿਅੰਕਾ ਗਾਂਧੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਸਿੱਧੂ ਨੂੰ ਫੋਨ ਕੀਤਾ ਤੇ ਪੰਜਾਬ ਭਵਨ ਪਰਤਣ ਲਈ ਆਖਿਆ । ਜਿਸ ਤੋਂ ਬਾਅਦ ਵਾਪਸ ਫੇਰ ਸਿੱਧੂ ਪੰਜਾਬ ਭਵਨ ਪਹੁੰਚੇ ।
PUNJAB




INDIA








WORLD










