ਕੋਟਕਪੂਰਾ 13 ਮਈ ( ਵਰਿੰਦਰਪਾਲ ਸਿੰਘ) : ਕੋਟਕਪੂਰਾ ਗੋਲੀਕਾਂਡ ਪਿਛਲੇ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਪਿਛਲੇ ਦਿਨੀ ਪੰਜਾਬ ਸਰਕਾਰ ਵਲੋਂ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਿਕ ਕੋਟਕਪੂਰਾ ਗੋਲੀਕਾਂਡ ਮਸਲੇ ਦੀ ਰਿਪੋਰਟ ਬਣਾਉਣ ਲਈ ਨਵੀਂ ਸਿਟ ਦਾ ਐਲਾਨ ਕਰ ਦਿੱਤਾ ਗਿਆ ਸੀ। ਜਾਂਚ ਨੂੰ ਅੱਗੇ ਵਧਾਉਣ ਲਈ ਸਿੱਟ ਦੇ ਅਫਸਰ ਏਡੀਜੀਪੀ / ਵਿਜੀਲੈਂਸ ਬਿਊਰੋ ਐਲਕੇ ਯਾਦਵ, ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਅਤੇ ਡੀਆਈਜੀ ਫਰੀਦਕੋਟ ਰੇਂਜ ਸੁਰਜੀਤ ਸਿੰਘ ਨੇ ਅੱਜ ਕੋਟਕਪੂਰਾ ਦੇ ਮੇਨ ਬੱਤੀਆਂ ਵਾਲੇ ਚੌਂਕ ਦਾ ਨਿਰੀਖਣ ਕੀਤਾ। ਇਥੇ ਹੀ ਤੁਹਾਨੂੰ ਦੱਸ ਦਈਏ ਕਿ , ਅੱਜ ਸਿੱਟ ਦੇ ਅਧਿਕਾਰੀਆਂ ਵਲੋਂ ਜਿਥੇ ਜਾਂਚ ਪੜਤਾਲ ਕੀਤੀ ਗਈ ਹੈ ਉਥੇ ਹੀ ਸਾਰੀ ਘਟਨਾ ਹੋਈ ਹੈ। ਐਸ.ਆਈ.ਟੀ ਦੇ ਮੈਂਬਰਾਂ ਦੇ ਨਾਲ ਮੌਕੇ ਉੱਪਰ ਐਸ.ਐਸ.ਪੀ ਫਰੀਦਕੋਟ ਸਵਰਨਜੀਤ ਸਿੰਘ, ਐਸ.ਪੀ.ਬਾਲ ਕ੍ਰਿਸ਼ਨ, ਡੀ ਐਸ ਪੀ ਬਲਕਾਰ ਸਿੰਘ ਸੰਧੂ ਅਤੇ ਐਸ ਐਚ ਓ ਗੁਰਮੀਤ ਸਿੰਘ ਭਾਰੀ ਪੁਲਿਸ ਬਲ ਸਮੇਤ ਮਜੂਦ ਰਹੇ। ਇਥੇ ਹੀ ਤੁਹਾਨੂੰ ਦੱਸ ਦਈਏ ਕਿ ਕੋਟਕਪੂਰਾ ਗੋਲੀ ਕਾਂਡ ਵਿਚ ਪਹਿਲਾਂ ਆਈ.ਜੀ.ਕੁੰਵਰ ਵਿਜੇ ਪ੍ਰਤਾਪ ਵਲੋਂ ਆਪਣੀ ਜਾਂਚ ਕੀਤੀ ਗਈ ਸੀ ਪਰ ਸਰਕਾਰ ਦੀ ਘਟੀਆ ਲੀਗਲ ਟੀਮ ਕਰਕੇ ਹਾਈਕੋਰਟ ਵਿਚ ਪਹਿਲੀ ਸਿਟ ਦੁਆਰਾ ਤਿਆਰ ਕੀਤੀ ਰਿਪੋਰਟ ਨੂੰ ਖਾਰਜ ਕਰ ਦਿਤਾ ਗਿਆ ਸੀ।