ਮੋਗਾ ਜ਼ਿਲ੍ਹੇ ਅੰਦਰ ਆਉਂਦੇ ਹਲਕਾ ਬਾਘਾਪੁਰਾਣਾ ਵਿੱਚ ਪੈਂਦੇ ਥਾਣਾ ਸਮਾਲਸਰ ਅਧੀਨ ਆਉਂਦੇ ਪਿੰਡ ਮੱਲ ਕੇ ਵਿਖੇ ਇੱਕ ਵਿਅਕਤੀ ਦੇ ਕਤਲ ਹੋਣ ਦਾ ਪਤਾ ਲੱਗਾ ਹੈ। ਇਸ ਸਬੰਧੀ ਥਾਣਾ ਸਮਾਲਸਰ ਦੇ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡ ਮੱਲ ਕੇ ਬੱਬੀ ਸਿੰਘ ਪੁੱਤਰ ਚਰਨਾਂ ਸਿੰਘ ਦੇ ਘਰ ਧਰਮ ਸਿੰਘ ਨਾ ਦੇ ਵਿਅਕਤੀ ਦਾ ਕਤਲ ਹੋਇਆ ਹੈ। ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਮੌਕੇ ਤੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਦੇ ਕੀ ਕਾਰਨ ਰਹੇ ਹੈ ਜਾਂਚ ਬਾਅਦ ਹੀ ਪਤਾ ਲੱਗੇਗਾ।