ਪੂਰੀ ਦੁਨੀਆਂ ਵਿੱਚ ਚੱਲਣ ਵਾਲਾ ਸ਼ੋਸ਼ਲ ਮੀਡੀਏ ਦਾ ਪਲੇਟਫਾਰਮ ਫੇਸਬੁੱਕ ,ਵਟਸਐਪ ਅਤੇ ਇੰਸਟਾਗਰਾਮ ਕੁੱਝ ਘੰਟਿਆਂ ਲਈ ਬੰਦ ਹੋ ਗਿਆ ਸੀ । ਜਿਸ ਦੌਰਾਨ ਫੇਸਬੁੱਕ ਨੂੰ ਕਰੋੜਾਂ ਦਾ ਘਾਟਾ ਵੀ ਪਿਆ ਸੀ । ਦੂਜੇ ਪਾਸੇ ਲੋਕਾਂ ਨੇ ਟੈਲੀਗਰਾਮ ਐਪ ਨੂੰ 70 ਮਿਲੀਅਨ ਤੋਂ ਵੱਧ ਡਾਊਨਲੋਡ ਕੀਤਾ । ਦੱਸ ਦੇਈਏ ਫੇਸਬੁੱਕ ਦੇ ਨਾਲ ਜੁੜੇ 3.5 ਬਿਲੀਅਨ ਲੋਕ ਵਟਸਐਪ, ਮੈਸੇਂਜਰ ਤੇ ਇੰਸਟਾਗਰਾਮ ਨਾ ਵਰਤਣ ਕਾਰਨ ਟੈਲੀਗਰਾਮ ਨਾਲ ਜੁੜ ਗਏ ਹਨ । ਟੈਲੀਗਰਾਮ ਦੇ ਸੰਸਥਾਪਕ ਪਾਵੇਲ ਦੁਰੋਵ ਨੇ ਦੱਸਿਆ ਕੇ ਟੈਲੀਗਰਾਮ ਦੀ ਵਿਕਾਸ ਦਰ ਵੱਧ ਗਈ ਹੈ ਤੇ ਦੂਜੇ ਪਲੇਟਫਾਰਮਾ ਤੋਂ 70 ਮਿਲੀਅਨ ਵੱਧ ਯੂਜ਼ਰਸ ਹਾਸਲ ਕੀਤੇ ।
ਇਸ ਗਲੋਬਲ ਆਊਟੇਜ ਦੇ ਕਾਰਨ, ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਦੀ ਦੌਲਤ ਵਿੱਚ 7 ਬਿਲੀਅਨ ਡਾਲਰ ਜਾਂ ਲਗਭਗ 52190 ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਇਸਦੇ ਨਾਲ, ਕੰਪਨੀ ਨੂੰ 80 ਮਿਲੀਅਨ ਡਾਲਰ ਤੋਂ ਵੱਧ ਦੀ ਆਮਦਨੀ ਜਾਂ ਲਗਭਗ 596 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਉਮੀਦ ਹੈ। ਫੇਸਬੁੱਕ, ਵਟਸਐਪ, ਮੈਸੇਂਜਰ ਅਤੇ ਇੰਸਟਾਗ੍ਰਾਮ ਦੇ ਬੰਦ ਹੋਣ ਕਾਰਨ, ਪੂਰੀ ਦੁਨੀਆ ਦੀ ਅਰਥ ਵਿਵਸਥਾ ਨੂੰ ਹਰ ਘੰਟੇ ਲਗਭਗ 160 ਮਿਲੀਅਨ ਡਾਲਰ ਯਾਨੀ 1192.9 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਝੱਲਣਾ ਪਿਆ।
ਇੰਟਰਨੈੱਟ ਦੇ ਮੁੱਦਿਆਂ ‘ਤੇ ਨਜ਼ਰ ਰੱਖਣ ਵਾਲੇ Downdetector ਨੇ ਕਿਹਾ ਕਿ ਫੇਸਬੁੱਕ ਦਾ ਇਹ outage ਸਭ ਤੋਂ ਵੱਡਾ ਸੀ ਜਿਸ ਦੀਆਂ ਦੁਨੀਆਂ ਭਰ ‘ਚ 10.6 ਰਿਪੋਰਟਾਂ ਹਨ। ਸੋਮਵਾਰ ਫੇਸਬੁੱਕ ਦੇ ਸ਼ੇਅਰਾਂ ‘ਚ 4.9 ਫੀਸਦ ਦੀ ਗਿਰਾਵਟ ਆਈ ਜੋ ਕਿ ਪਿਛਲੇ ਨਵੰਬਰ ਤੋਂ ਬਾਅਦ ਉਨ੍ਹਾਂ ਦੀ ਸਭ ਤੋਂ ਵੱਡੀ ਰੋਜ਼ਾਨਾ ਗਿਰਾਵਟ ਹੈ ਤੇ ਵਿਗਿਆਪਣ ਮਾਪਣ ਵਾਲੀ ਫਰਮ ਸਟੈਂਡਰਡ ਮੀਡੀਆ ਇੰਡੈਕਸ ਦੇ ਮੁਤਾਬਕ outage ਦੌਰਾਨ ਯੂਐਸ ਵਿਗਿਆਨ ਦੀ ਆਮਦਨੀ ‘ਚ ਫੇਸਬੁੱਕ ਨੂੰ ਕਰੀਬ 5,45,000 ਡਾਲਰ ਦਾ ਨੁਕਸਾਨ ਹੋ ਰਿਹਾ ਸੀ।
ਕੰਪਨੀ ਦੇ ਆਪਣੇ ਈਮੇਲ ਸਿਸਟਮ ਸਮੇਤ ਫਸਬੁੱਕ ਦੀਆਂ ਕੁਝ ਅੰਦਰੂਨੀ ਐਪਲੀਕੇਸ਼ਨਾਂ ‘ਤੇ ਵੀ ਇਸ ਦੀ ਮਾਰ ਪਈ। ਬਲੂਮਬਰਗ ਨੇ ਰਿਪੋਰਟ ਦਿੱਤੀ ਕਿ ਟਵਿਟਰ ‘ਤੇ ਉਪਭੋਗਤਾਵਾਂ ਨੇ ਇਹ ਵੀ ਕਿਹਾ ਕਿ ਕੰਪਨੀ ਦੇ ਮੈਨਲੋ ਪਾਰਕ, ਕੈਲੇਫੋਰਨੀਆ, ਕੈਂਪਸ ਦੇ ਕਰਮਚਾਰੀ ਉਨ੍ਹਾਂ ਦਫ਼ਤਰਾਂ ਤੇ ਕਾਨਫਰੰਸ ਰੂਮਾਂ ਤਕ ਪਹੁੰਚ ਕਰਨ ‘ਚ ਅਸਮਰੱਥ ਸਨ, ਜਿੰਨ੍ਹਾ ਲਈ ਸੁਰੱਖਿਆ ਬੈਜ ਦੀ ਲੋੜ ਹੁੰਦੀ ਹੈ।