ਬਾਘਾਪੁਰਾਣਾ 13 ਅਕਤੂਬਰ (ਪ.ਪ.) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਪੁੱਤਰ ਦਾ ਬਿਲਕੁਲ ਸਾਦਾ ਵਿਆਹ ਕਰਕੇ ਨਵੀਂ ਪਿਰਤ ਪਾਈ ਹੈ। ਉਨ੍ਹਾਂ ਦਾ ਅਨੰਦ ਕਾਰਜ ਮੁਹਾਲੀ ਦੇ ਫੇਜ਼ 3 ਬੀ 1 ਸਥਿਤ ਗੁਰਦੁਆਰਾ ਸੱਚਾ ਧੰਨ ਸਾਹਿਬ ਵਿਖੇ ਹੋਏ। ਵਿਆਹ ਦਾ ਸਮਾਗਮ ਬਿਲਕੁਲ ਸਾਦਾ ਕੀਤਾ ਗਿਆ ਸੀ, ਜੋ ਆਮ ਲੋਕਾਂ ਲਈ ਬੜੇ ਪ੍ਰੇਰਨਾ ਸਰੋਤ ਬਣ ਚੁੱਕੇ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਸਵਿੰਦਰ ਸਿੰਘ ਹਾਂਗਕਾਂਗ ਨੇ ਕੀਤਾ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਸਿੰਘ ਚੰਨੀ ਧਾਰਮਿਕ ਅਤੇ ਪੜ੍ਹੇ ਲਿਖੇ ਵਰਗ ਨੂੰ ਦਰਸ਼ਾਉਂਦੀ ਇਕ ਵੱਡੀ ਮਿਸਾਲ ਪੈਦਾ ਕਰ ਰਹੇ ਹਨ ਅਤੇ ਅਜਿਹੇ ਲੀਡਰ ਪੰਜਾਬ ਨੂੰ ਅਗੇ ਲਿਜਾਣ ਵਿਚ ਬਹੁਤ ਕਾਰਗਰ ਸਾਬਿਤ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਦੇਰ ਆਏ ਦਰੁਸਤ ਆਏ ਜਿਹਾ ਫੈਸਲਾ ਲਿਆ ਹੈ ਤੇ ਉਨ੍ਹਾਂ ਪੂਰਾ ਵਿਸ਼ਵਾਸ ਪ੍ਰਗਟਾਇਆ ਕਿ ਚਰਨਜੀਤ ਚੰਨੀ ਪੰਜਾਬ ਨੂੰ ਸਿਖਰਾਂ ਤੇ ਲਿਜਾਣ ਵਿਚ ਪੂਰੇ ਕਾਰਗਰ ਸਾਬਿਤ ਹੋਣਗੇ। ਇਸ ਮੌਕੇ ਉਨ੍ਹਾਂ ਚਰਨਜੀਤ ਚੰਨੀ ਦੇ ਸਮੁੱਚੇ ਪਰਿਵਾਰ ਨੂੰ ਉਨ੍ਹਾਂ ਦੇ ਬੇਟੇ ਦੇ ਵਿਆਹ ਲਈ ਵਧਾਈ ਵੀ ਦਿੱਤੀ।
PUNJAB




INDIA








WORLD









