ਵਾਸ਼ਿੰਗਟਨ : ਫੇਸਬੁੱਕ ਇੱਕੋ ਇੱੱਕ ਨਾਮ ਹੈ ਜਿਹੜਾ ਪੂਰੀ ਦੁਨੀਆਂ ਵਿੱਚ ਹਰ ਇੱਕ ਇਨਸਾਨ ਦੀ ਜਬਾਨ ਤੇ ਹੈ । ਇਹ ਸ਼ੋਸ਼ਲ ਮੀਡੀਏ ਦਾ ਪਲੇਟਫਾਰਮ ਏਨਾ ਵੱਡਾ ਹੈ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਕੇ ਲੋਕਾਂ ਨਾਲ ਰਵਾਤਾ ਰੱਖ ਸਕਦੇ ਹੋ ਤੇ ਆਪਣੀਆਂ ਵੀਡੀਓ ,ਫੋਟੋ ਸ਼ੇਅਰ ਇੱਕ ਮਿੰਟ ਵਿੱਚ ਕਰ ਸਕਦੇ ਹੋ । ਇਸ ਪਲੇਟਫਾਰਮ ਨੂੰ ਚਲਾਉਣ ਵਾਲੀ ਕੰਪਨੀ ਦੀਆਂ ਫੇਸਬੁੱਕ ਦਾ ਨਾਮ ਬਦਲਣ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਨਿਕਲਣ ਕੇ ਆਇਆ ਹਨ । ਮਿਲੀ ਜਾਣਕਾਰੀ ਮੁਤਾਬਿਕ ਕੰਪਨੀ ਵੱਲੋਂ ਨਾ ਬਦਲੀ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਕੰਪਨੀ ਦੀ 28 ਅਕਤੂਬਰ ਨੂੰ ਹੋਣ ਵਾਲੀ ਸਾਲਾਨਾ ਕਨੈਕਟ ਕਾਨਫਰੰਸ ਵਿੱਚ ਐਲਾਨ ਹੋ ਸਕਦਾ ਹੈ
ਚਰਚਾ ਹੈ ਕਿ ਇਸ ਕਾਨਫਰੰਸ ਵਿੱਚ ਕੰਪਨੀ ਇੰਸਟਾਗ੍ਰਾਮ, ਵਟਸਐਪ, ਓਕੁਲਸ ਦੇ ਸੰਬੰਧ ਵਿੱਚ ਕੁਝ ਵੱਡੇ ਐਲਾਨ ਵੀ ਕਰ ਸਕਦੀ ਹੈ। ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ (Facebook CEO Mark Zuckerberg) ਆਉਣ ਵਾਲੇ ਕੁਝ ਹਫਤਿਆਂ ਵਿੱਚ ਫੇਸਬੁੱਕ ਦੇ ਨਵੇਂ ਨਾਮ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ ਕੰਪਨੀ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਇਸ ਖ਼ਬਰ ਨੂੰ ਜਾਣ ਕੇ ਯੂਜ਼ਰਸ ਹੈਰਾਨ ਰਹਿ ਗਏ ਹਨ ਕਿਉਂਕਿ ਫੇਸਬੁੱਕ ਅੱਜ ਹਰ ਕਿਸੇ ਦੀ ਜ਼ੁਬਾਨ ‘ਤੇ ਹੈ। ਅੱਜ ਫੇਸਬੁੱਕ ਦੇ ਮਾਧਿਅਮ ਜ਼ਰੀਏ ਲੋਕਾਂ ਨਾਲ ਜੁੜੇ ਰਹਿਣ ਦੇ ਨਾਲ ਬਹੁਤ ਸਾਰੀਆਂ ਅਪਡੇਟਾਂ ਵੀ ਪ੍ਰਾਪਤ ਹੁੰਦੀਆਂ ਹਨ। ਜਿਹੀ ਸਥਿਤੀ ਵਿੱਚ ਜੇ ਫੇਸਬੁੱਕ (Facebook) ਦਾ ਨਾਮ ਬਦਲ ਦਿੱਤਾ ਜਾਵੇਗਾ ਤਾਂ ਉਪਭੋਗਤਾ ਨਿਸ਼ਚਤ ਤੌਰ ‘ਤੇ ਥੋੜਾ ਅਜੀਬ ਮਹਿਸੂਸ ਕਰਨਗੇ।
ਫੇਸਬੁੱਕ ਦਾ ਨਾਮ ਬਦਲਣ ਦੇ ਕਾਰਨ
ਵੈਸੇ ਤਾਂ ਫੇਸਬੁੱਕ ਤੋਂ ਇਸ ਬਾਰੇ ਕੋਈ ਅਧਿਕਾਰਤ ਐਲਾਨ ਜਾਂ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਸਾਹਮਣੇ ਆਈ ਰਿਪੋਰਟ ਦੇ ਅਨੁਸਾਰ Facebook ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਜੁਲਾਈ ਵਿੱਚ earning ਕਾਲ ਦੇ ਦੌਰਾਨ ਕਿਹਾ ਕਿ ਕੰਪਨੀ ਦਾ ਭਵਿੱਖ ਮੈਟਾਵਰਸ ਵਿੱਚ ਹੈ ਅਤੇ ਕੰਪਨੀ ਨੇ ਮੈਟਾਵਰਸ ਵਿੱਚ 10 ਹਜ਼ਾਰ ਲੋਕਾਂ ਦੀ ਨਿਯੁਕਤੀ ਕੀਤੀ ਹੈ। ਮਾਰਕ ਜ਼ੁਕਰਬਰਗ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਫੇਸਬੁੱਕ ਨੂੰ ਨਾ ਸਿਰਫ ਇੱਕ ਸੋਸ਼ਲ ਮੀਡੀਆ ਕੰਪਨੀ ਦੇ ਤੌਰ ‘ਤੇ ਨਹੀਂ , ਬਲਕਿ ਇੱਕ ਮੈਟਾਵਰਸ ਕੰਪਨੀ ਵਜੋਂ ਵੀ ਜਾਨਣਗੇ।