ਕਾਂਗਰਸ ਦੀ ਬਾਘਾਪੁਰਾਣਾ ਰੈਲੀ ਵਿੱਚ ਅੱਜ ਆਮ ਆਦਮੀ ਪਾਰਟੀ ਨੂੰ ਹੋਰ ਝਟਕਾ ਲੱਗਾ ਹੈ । ਆਮ ਆਦਮੀ ਪਾਰਟੀ ਦੇ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮਜੂਦਗੀ ਵਿੱਚ ਆਪ ਛੱਡ ਕਾਂਗਰਸ ਦਾ ਪੱਲਾ ਫੜ ਲਿਆ ਇਸ ਮੌਕੇ ਸਾਬਕਾ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਅਤੇ ਵਿਧਾਇਕ ਕੁਲਬੀਰ ਸਿੰਘ ਜੀਰਾ , ਵਿਧਾਇਕ ਸਤਿਕਾਰ ਕੌਰ ਫਰੀਦਕੋਟ ਤੋਂ ਐਮ ਪੀ ਮੁਹੰਮਦ ਸਦੀਕ ,ਵਿਧਾਇਕ ਦਰਸ਼ਨ ਸਿੰਘ ਬਰਾੜ, ਕਮਲਜੀਤ ਸਿੰਘ ਬਰਾੜ, ਚੈਅਰਮੈਨ ਜਗਸੀਰ ਸਿੰਘ ਗਿੱਲ , ਚੈਅਰਮੈਨ ਸਭਾਸ਼ ਗੋਇਲ, ਜਗਸੀਰ ਗਰਗ, ਚੈਅਰਮੈਨ ਗੁਰਚਰਨ ਸਿੰਘ ਚੀਦਾ,ਭੁਪਿੰਦਰ ਸਿੰਘ ਸਾਹੋਕੇ, ਬਿੱਟੂ ਮਿੱਤਲ ,ਨਗਰ ਕੈਂਸਲ ਪ੍ਰਧਾਨ ਅਨੂੰ ਮਿੱਤਲ ,ਸਰਬਜੀਤ ਸ਼ਾਹੀ ,ਬੀਬੀ ਅਮਰਜੀਤ ਕੌਰ , ਡਾਇਰੈਕਟਰ ਸੁਖਵਿੰਦਰ ਸਿੰਘ ਰੋਡੇ ,ਸ਼ਕੇਸ਼ ਗਰਗ, ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਆਗੂ ਹਾਜਰ ਸਨ