ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਅੱਜ ਸਵੇਰੇ ਸੀਬੀਆਈ ਨੇ ਰੇਡ ਕੀਤੀ ਸੀ ਤੇ ਨਾਲ ਹੀ 11 ਅਧਿਕਾਰੀਆਂ ਦੇ ਘਰਾਂ ਤੇ ਵੀ ਛਾਪੇਮਾਰੀ ਕੀਤੀ। ਸੀਬੀਆਈ ਨੇ ਇੱਕ ਸੂਚੀ ਜਾਰੀ ਕੀਤੀ ਹੈ । ਜਿਨ੍ਹਾਂ ਅਧਿਕਾਰੀਆਂ ਤੇ ਰੇਡ ਕੀਤੀ ਗਈ ਹੈ। ਉਨ੍ਹਾਂ 11 ਅਧਿਕਾਰੀਆਂ ਦੇ ਨਾਮ 1 ਗੋਪੀ ਕ੍ਰਿਸ਼ਨ, ਤਤਕਾਲੀ ਆਬਕਾਰੀ ਕਮਿਸ਼ਨਰ ਜੀਐਨਸੀਟੀਡੀ, 2 ਆਨੰਦ ਕੁਮਾਰ ਤਿਵਾੜੀ ਡਿਪਟੀ ਕਮਿਸ਼ਨਰ, 3 ਪੰਕਜ ਭਟਨਾਗਰ ਸਹਾਇਕ ਕਮਿਸ਼ਨਰ, 4 ਨਰਿੰਦਰ ਸਿੰਘ ਸਹਾਇਕ ਕਮਿਸ਼ਨਰ, 5 ਨੀਰਜ ਗੁਪਤਾ ਸਹਾਇਕ ਕਮਿਸ਼ਨਰ, 6 ਕੁਲਜੀਤ ਸਿੰਘ ਸੈਕਸ਼ਨ ਅਫਸਰ, 7 ਸੁਭਾਸ਼ ਰਾਜਨ ਸੈਕਸ਼ਨ ਅਫਸਰ, 8 ਸ੍ਰੀਮਤੀ ਸੁਮਨ ਸੈਕਸ਼ਨ ਅਫਸਰ, 9 ਸੱਤਿਆ ਭਾਰਗਵ ਡੀਲਿੰਗ ਹੈਂਡ,10 ਸਚਿਨ ਸੋਲੰਕੀ ਡੀਲਿੰਗ ਹੱਥ ,11 ਗੌਰਵ ਮਾਨ ਡੀਲਿੰਗ ਹੱਥ ਦੇ ਨਾਂਅ ਸ਼ਾਮਲ ਹਨ।
ਸੀਬੀਆਈ ਹੈੱਡਕੁਆਰਟਰ ਦੀ ਘੇਰਾਬੰਦੀ…..
ਸੀਬੀਆਈ ਹੈੱਡਕੁਆਰਟਰ ਨੂੰ ਜਾਣ ਵਾਲੀਆਂ ਦੋ ਮੁੱਖ ਸੜਕਾਂ ’ਤੇ ਕੀਤੀ ਗਈ ਬੈਰੀਕੇਡਿੰਗ..ਲੋਕਾਂ ਦੇ ਇਕੱਠ ਅਤੇ ਧਰਨੇ ਦੀ ਸੰਭਾਵਨਾ ਦੇ ਮੱਦੇਨਜ਼ਰ ਸੀਬੀਆਈ ਹੈੱਡਕੁਆਰਟਰ ਦੇ ਆਲੇ-ਦੁਆਲੇ ਸੁਰੱਖਿਆ ਵਧਾਈ ਗਈ।