ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇੱਕ ਮਹੀਨੇ ਬਾਅਦ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਐਸ ਵਾਈ ਐਲ ਤੇ ਗੀਤ ਆਇਆ ਸੀ। ਸਿੱਧੂ ਦਾ SYL ਗਾਣਾ ਆਉਣ ਸਾਰ ਹੀ ਲੱਖਾਂ ਲੋਕਾਂ ਨੇ ਕੁੱਝ ਮਿੰਟਾਂ ਵਿੱਚ ਹੀ ਸੁਣ ਲਿਆ ਸੀ । ਜਿਸ ਤੋਂ ਬਾਅਦ ਯੂਟਿਊਬ ਨੇ ਭਾਰਤ ਵਿੱਚ ਬੈਨ ਕਰ ਦਿੱਤਾ ਸੀ। ਜਿਸ ਨੂੰ ਲੈਕੇ ਮਹਾਰਾਸ਼ਟਰ ਵਿੱਚ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਆਰ.ਟੀ.ਆਈ ਰਾਹੀਂ, ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਸਿੱਧੂ ਮੂਸੇਵਾਲਾ ਦਾ SYL ਗਾਣਾ ਬੈਨ ਕਰਾਉਣ ਵਾਲੀ ਦਰਖਤ ਦੀ ਕਾਪੀ ਮੰਗੀ ਸੀ। ਪਰ ਤਿੰਨਾਂ ਸਰਕਾਰਾਂ ਨੇ ਸਪੱਸ਼ਟ ਜਵਾਬ ਦੇ ਦਿੱਤਾ ਕਿ ਮੂਸੇਵਾਲਾ ਦਾ ਐਸ ਵਾਈ ਐਲ ਗਾਣਾ ਬੈਨ ਕਰਾਉਣ ਲਈ ਕੋਈ ਦਰਖਤ ਯੂਟਿਊਬ ਨੂੰ ਲਿਖੀ ਨਹੀਂ ਗਈ। ਤਿੰਨਾਂ ਸਰਕਾਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ।
ਕੇਂਦਰ ਦੇ 2 ਵਿਭਾਗਾਂ ਅਤੇ 2 ਰਾਜਾਂ ਦੀ ਸਰਕਾਰ ਤੋਂ ਜਵਾਬ ਮੰਗਿਆ ਸੀ
ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਗੀਤ ਐਸਵਾਈਐਲ ‘ਤੇ ਪਾਬੰਦੀ ਲਗਾਉਣ ਦਾ ਕਾਰਨ ਜਾਣਨ ਲਈ ਮੈਂ ਸੂਚਨਾ ਤੇ ਪ੍ਰਸਾਰਣ ਕੇਂਦਰ ਅਤੇ ਪੰਜਾਬ ਅਤੇ ਹਰਿਆਣਾ ਦੇ ਗ੍ਰਹਿ ਮੰਤਰਾਲੇ ਤੋਂ ਜਾਣਕਾਰੀ ਮੰਗੀ ਸੀ। ਇਨ੍ਹਾਂ ਵਿੱਚੋਂ ਪੰਜਾਬ ਅਤੇ ਹਰਿਆਣਾ ਦੇ ਗ੍ਰਹਿ ਮੰਤਰਾਲੇ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨੂੰ ਆਪਣੇ ਅੰਦਰੂਨੀ ਵਿੰਗ ਨੂੰ ਭੇਜ ਦਿੱਤਾ ਹੈ। ਹੁਣ ਉਨ੍ਹਾਂ ਦਾ ਜਵਾਬ ਵੀ ਆਇਆ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਗੀਤ ‘ਚ ਉੱਠੇ ਵਿਵਾਦਤ ਮੁੱਦੇ, 3 ਦਿਨਾਂ ‘ਚ 2.77 ਕਰੋੜ ਵਿਊਜ਼
ਮੂਸੇਵਾਲਾ ਦਾ SYL ਗੀਤ 23 ਜੂਨ ਨੂੰ ਰਿਲੀਜ਼ ਹੋਇਆ। ਜਿਸ ਵਿੱਚ ਸਤਲੁਜ-ਯਮੁਨਾ ਲਿੰਕ (ਐਸ.ਵਾਈ.ਐਲ) ਨਹਿਰ, ਸੰਯੁਕਤ ਪੰਜਾਬ, 1984 ਦੇ ਦੰਗੇ, ਕਿਸਾਨ ਅੰਦੋਲਨ ਦੌਰਾਨ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਵਰਗੇ ਮੁੱਦੇ ਬੰਦੀ ਸਿੱਖਾਂ, ਪੰਜਾਬ-ਹਰਿਆਣਾ ਦੇ ਝਗੜੇ ਦੀ ਜੜ੍ਹ ਸਨ। ਇਸ ਨੂੰ 3 ਦਿਨਾਂ ‘ਚ 2.77 ਕਰੋੜ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਬਾਅਦ ਅਚਾਨਕ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ। ਯੂਟਿਊਬ ‘ਤੇ ਸੁਨੇਹਾ ਮਿਲਿਆ ਕਿ ਇਹ ਗੀਤ ਭਾਰਤ ‘ਚ ਉਪਲਬਧ ਨਹੀਂ ਹੈ। ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਵਿੱਚ ਕਤਲ ਕਰ ਦਿੱਤਾ ਗਿਆ ਸੀ।