ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਐਸ ਆਈ ਟੀ ਵੱਲੋਂ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਕੱਢੇ ਗਏ ਸਨ। ਪਰ ਸੁਖਬੀਰ ਸਿੰਘ ਬਾਦਲ ਮੀਡੀਆ ਵਿੱਚ ਇਹ ਬਿਆਨ ਦੇ ਰਹੇ ਸੀ ਕਿ ਉਨ੍ਹਾਂ ਨੂੰ ਸੰਮਨ ਮਿਲੇ ਹੀ ਨਹੀਂ। ਅੱਜ ਮੋਗਾ ਜ਼ਿਲ੍ਹੇ ਦੇ ਹਲਕਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਡੇਮਰੂ ਕਲਾਂ ਵਿੱਚ ਕਿਸੇ ਐਨ ਆਈ ਆਰ ਦੇ ਘਰ ਪਹੁੰਚੇ ਸਨ। ਜਦੋਂ ਸੁਖਬੀਰ ਬਾਦਲ ਨਾਲ ਮੀਡੀਏ ਨੇ ਐਸ ਆਈ ਟੀ ਦੇ ਸੰਮਨਾਂ ਸਬੰਧੀ ਪੁਛਿਆ ਤਾਂ ਉਨ੍ਹਾਂ ਜਵਾਬ ਵਿੱਚ ਆਖਿਆ ਕਿ ਸੰਮਨਾਂ ਦਾ ਮਤਲਬ ਇਹ ਨੀ ਹੁੰਦਾ ਕਿ ਬੰਦਾ ਦੋਸ਼ੀ ਹੈ। ਮੈਨੂੰ ਸ਼ਾਮ ਨੂੰ ਉਨ੍ਹਾਂ ਦਾ ਮੈਸੇਜ ਆਇਆ ਸੀ ਮੈਂ ਉਨ੍ਹਾਂ ਨੂੰ ਆਖਿਆ ਮੈਨੂੰ ਹੋਰ ਟਾਈਮ ਦੇ ਦੇਵੋ ਬਾਦਲ ਨੇ ਇਹ ਵੀ ਆਖਿਆ ਮੈਨੂੰ ਕੋਈ ਪ੍ਰਵਾਹ ਨਹੀਂ ਕਿਉਂਕਿ ਮੈਂ ਆਪਣੀ ਜਗਾ ਸਹੀ ਹਾਂ।
ਐਸ ਆਈ ਟੀ ਦਾ ਕਹਿਣਾ
ਦੂਜੇ ਪਾਸੇ ਐਸ ਆਈ ਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਭੇਜੇ ਗਏ ਸੰਮਨਾਂ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਕੋਲ ਪੁਲਿਸ ਅਧਿਕਾਰੀ ਖੁਦ ਸੰਮਨ ਲੈ ਕੇ ਗਏ ਸਨ ਪਰ ਪੁਲਿਸ ਅਧਿਕਾਰੀਆਂ ਨੂੰ ਇਹ ਆਖ ਕੇ ਵਾਪਸ ਭੇਜ ਦਿੱਤਾ ਬਾਦਲ ਸਾਬ ਵਿਦੇਸ਼ ਗਏ ਹਨ। ਐਸ ਆਈ ਟੀ ਨੇ ਇਹ ਵੀ ਦੱਸਿਆ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਕੋਰੀਅਰ ਦੇ ਰਾਹੀਂ ਵੀ ਭੇਜੇ ਗਏ ਸਨ। ਦੋ ਵਾਰ ਸੰਮਨ ਭੇਜੇ ਗਏ ਸਨ ਪਰ ਸੰਮਨ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਕੋਟਕਪੂਰਾ ਗੋਲੀ ਕਾਂਡ ਸਾਲ 2015 ਦੀ ਹੈ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਿੱਖਾਂ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਜਦੋਂ ਇਹ ਗੋਲੀਬਾਰੀ ਹੋਈ ਤਾਂ ਉਸ ਸਮੇਂ ਸੁਖਬੀਰ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਸਨ। ਉਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ। ਐਸਆਈਟੀ ਉਨ੍ਹਾਂ ਤੋਂ ਪੁੱਛਣਾ ਚਾਹੁੰਦੀ ਹੈ ਕਿ ਸਿੱਖਾਂ ‘ਤੇ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ? ਇਸ ਮਾਮਲੇ ਵਿੱਚ ਤਤਕਾਲੀ ਡੀਜੀਪੀ ਸੁਮੇਧ ਸੈਣੀ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
PUNJAB




INDIA








WORLD










