ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਵੱਲੋਂ ਐਸ ਆਈ ਟੀ ਸਾਹਮਣੇ ਪੇਸ਼ ਨਾ ਹੋਣ ਨੂੰ ਲੈ ਕੇ ਬਹੁਤ ਖਬਰਾਂ ਚੱਲ ਰਹੀਆਂ ਹਨ। ਪਿਛਲੇ ਦਿਨੀਂ ਐਸ ਆਈ ਟੀ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬੀਤੀ 30 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਕੀਤੇ ਸੀ । ਪਰ ਸੁਖਬੀਰ ਸਿੰਘ ਬਾਦਲ ਲਗਾਤਾਰ ਇਹ ਹੀ ਮੀਡੀਏ ਵਿੱਚ ਕਹਿੰਦੇ ਰਹੇ ਕਿ ਉਨ੍ਹਾਂ ਨੂੰ ਸੰਮਨ ਮਿਲੇ ਹੀ ਨਹੀਂ । ਜਿਸ ਤੋਂ ਬਾਅਦ ਐਸ ਆਈ ਟੀ ਨੇ ਇਹ ਕਰੀਅਰ ਕਰ ਦਿੱਤਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਸਾਡੇ ਅਧਿਕਾਰੀਆਂ ਤੋਂ ਸੰਮਨ ਫੜਨ ਤੋਂ ਇਨਕਾਰੀ ਹੋਏ ਹੈ। ਪਰ ਬੀਤੇ ਦਿਨ ਸਾਡੇ ਪੱਤਰਕਾਰ ਨੇ ਐਸ ਆਈ ਟੀ ਵੱਲੋਂ ਕੱਢੇ ਗਏ ਸੰਮਨਾਂ ਸਬੰਧੀ ਪੁਛਿਆ ਤਾਂ ਸੁਖਬੀਰ ਸਿੰਘ ਬਾਦਲ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਪੇਸ਼ ਹੋਣ ਸ਼ਾਮ ਨੂੰ ਫੋਨ ਆਇਆ ਸੀ । ਅੱਜ ਬਹਿਬਲ ਗੋਲੀ ਕਾਂਡ ਤੇ ਬਣੀ ਐਸ ਆਈ ਟੀ ਨੇ ਸੁਖਬੀਰ ਸਿੰਘ ਬਾਦਲ ਨੂੰ 6 ਸਤੰਬਰ ਦਿਨ ਮੰਗਲਵਾਰ ਨੂੰ ਪੇਸ਼ ਹੋਣ ਲਈ ਸੰਮਨ ਕੱਢ ਦਿੱਤੇ ਹੈ। ਇਹ ਐਸ ਆਈ ਟੀ ਨੌਨਿਹਾਲ ਸਿੰਘ ਦੀ ਅਗਵਾਈ ਵਿੱਚ ਬਹਿਬਲ ਗੋਲੀ ਕਾਂਡ ਦੀ ਜਾਂਚ ਕਰ ਰਹੀ ਹੈ । ਸੂਤਰਾਂ ਅਨੁਸਾਰ ਸੁਖਬੀਰ ਬਾਦਲ ਨੇ ਸੰਮਨ ਮਿਲਣ ਦੀ ਗੱਲ ਕਬੂਲੀ ਹੈ। ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਸੁਖਬੀਰ ਬਾਦਲ 14 ਸਤੰਬਰ ਨੂੰ SIT ਸਾਹਮਣੇ ਪੇਸ਼ ਹੋਣਗੇ। ਹੁਣ ਸੁਖਬੀਰ ਬਾਦਲ ਤੋਂ ਦੋਵਾਂ ਮਾਮਲਿਆਂ ‘ਚ ਪੁੱਛਗਿੱਛ ਕੀਤੀ ਜਾਵੇਗੀ।
ਦੂਜੇ ਪਾਸੇ ਐਸਆਈਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2 ਵਾਰ ਕੋਰੀਅਰ ਦੇ ਜ਼ਰੀਏ ਸੁਖਬੀਰ ਬਾਦਲ ਨੂੰ ਸੰਮਨ ਭੇਜਿਆ ਸੀ ਪਰ ਕਿਸੇ ਨੇ ਸੰਮਨ ਨਹੀਂ ਲਿਆ। ਐਸਆਈਟੀ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਸੁਖਬੀਰ ਬਾਦਲ ਦੇ ਘਰ ਸੰਮਨ ਲੈ ਕੇ ਗਏ ਸਨ ਪਰ ਉਨ੍ਹਾਂ ਨੂੰ ਇਹ ਕਹਿ ਕੇ ਵਾਪਿਸ ਭੇਜ ਦਿੱਤਾ ਗਿਆ ਕਿ ਸੁਖਬੀਰ ਬਾਦਲ ਅਜੇ ਵਿਦੇਸ਼ ‘ਚ ਹਨ। ਇਸ ਤੋਂ ਬਾਅਦ SIT ਨੇ ਸੁਖਬੀਰ ਬਾਦਲ ਦੇ ਨਾਲ ਰਹਿਣ ਵਾਲੇ ਵਿਨੀਤ ਪਾਲ ਹੈਪੀ ਨੂੰ ਵੀ ਵਟਸਐਪ ‘ਤੇ ਸੰਮਨ ਭੇਜਿਆ। ਜਿਨ੍ਹਾਂ ਨੇ ਸੰਮਨ ਮਿਲਣ ਦੀ ਗੱਲ ਵੀ ਕਬੂਲੀ ਸੀ।
SIT ਦਾ ਸਵਾਲ ਗੋਲੀ ਚਲਾਉਣ ਦਾ ਹੁਕਮ ਕਿਸ ਦਿੱਤਾ ਸੀ ?
ਦੱਸ ਦੇਈਏ ਕਿ ਕੋਟਕਪੂਰਾ ਗੋਲੀ ਕਾਂਡ ਮਾਮਲਾ ਸਾਲ 2015 ਦਾ ਹੈ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਵਿਰੋਧ ਕਰ ਰਹੇ ਸਿੱਖਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਜਦੋਂ ਇਹ ਗੋਲੀਬਾਰੀ ਹੋਈ ਤਾਂ ਉਸ ਵੇਲੇ ਸੁਖਬੀਰ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਸਨ। ਉਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ। ਐਸਆਈਟੀ ਉਨ੍ਹਾਂ ਤੋਂ ਪੁੱਛਣਾ ਚਾਹੁੰਦੀ ਹੈ ਕਿ ਸਿੱਖਾਂ ‘ਤੇ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ? ਇਸ ਮਾਮਲੇ ਵਿੱਚ ਤਤਕਾਲੀ ਡੀਜੀਪੀ ਸੁਮੇਧ ਸੈਣੀ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
PUNJAB




INDIA








WORLD










