ਪੰਜਾਬ ਪੁਲਿਸ ਵਿੱਚ ਡੀਜੀਪੀ ਦੀ ਕੁਰਸੀ ਨੂੰ ਲੈ ਕੇ ਨਵੀਂ ਲੜਾਈ ਸ਼ੁਰੂ ਹੋ ਗਈ ਹੈ। ਕਿਉਂਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਡੀਜੀਪੀ ਵੀਕੇ ਭਾਵਰਾ ਛੁੱਟੀ ਤੇ ਚਲੇ ਗਏ ਸਨ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੇ ਪਸੰਦ ਦੇ ਨਵੇਂ ਡੀਜੀਪੀ ਗੌਰਵ ਯਾਦਵ ਨੂੰ ਲਾ ਦਿੱਤਾ ਸੀ । ਮਿਲੀ ਜਾਣਕਾਰੀ ਮੁਤਾਬਕ ਵੀਕੇ ਭਾਵਰਾ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ ਤੇ ਵਾਪਸ ਦੁਬਾਰਾ ਡੀਜੀਪੀ ਦੀ ਕੁਰਸੀ ਤੇ ਬੈਠਣਾ ਚਾਹੁੰਦੇ ਹਨ। ਪਰ ਪੰਜਾਬ ਸਰਕਾਰ ਨੂੰ ਇਹ ਮਨਜ਼ੂਰ ਨਹੀਂ ਹੈ ਕਿ ਵੀਕੇ ਭਾਵਰਾ ਦੁਬਾਰਾ ਡੀਜੀਪੀ ਪੰਜਾਬ ਲੱਗਣ। ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀਕੇ ਭਾਵਰਾ ਨੂੰ ਇੰਟੈਲੀਜੈਂਸ ਅਲਰਟ ਹੋਣ ਤੇ ਸਮੇਂ ਸਿਰ ਲੋੜੀਂਦੀ ਕਾਰਵਾਈ ਨਾ ਕਰਨ ਲਈ ਨੋਟਿਸ ਕੱਢਿਆ ਹੈ।
ਵੀਕੇ ਭਾਵਰਾ ਨੂੰ ਪਿਛਲੀ ਕਾਂਗਰਸ ਸਰਕਾਰ ਨੇ ਡੀਜੀਪੀ ਨਿਯੁਕਤ ਕੀਤਾ ਸੀ। ਭਾਵਰਾ ਨੂੰ ਯੂਪੀਐਸਸੀ ਦੇ ਪੈਨਲ ਤੋਂ ਬਾਅਦ ਨਿਯੁਕਤ ਕੀਤਾ ਗਿਆ ਸੀ। ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਇਸ ਅਹੁਦੇ ‘ਤੇ ਬਣੇ ਰਹੇ। ਹਾਲਾਂਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ‘ਆਪ’ ਸਰਕਾਰ ਖਿਲਾਫ ਮਾਹੌਲ ਬਣ ਗਿਆ ਸੀ। ‘ਆਪ’ ਸੰਗਰੂਰ ਚੋਣ ਹਾਰ ਗਈ। ਜਿਸ ਤੋਂ ਬਾਅਦ ਭਾਵਰਾ ਛੁੱਟੀ ‘ਤੇ ਚਲਾ ਗਿਆ। ਉਹ ਕੇਂਦਰੀ ਡੈਪੂਟੇਸ਼ਨ ‘ਤੇ ਜਾਣਾ ਚਾਹੁੰਦੇ ਸਨ ਪਰ ਅਜਿਹਾ ਸੰਭਵ ਨਹੀਂ ਸੀ। ਹੁਣ ਉਹ 4 ਸਤੰਬਰ ਨੂੰ ਵਾਪਸ ਪਰਤਣਗੇ।
PUNJAB




INDIA








WORLD










