ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਇੱਕ ਘਰ ਅੰਦਰ ਚਲਦੇ ਟੈਲੀਵਿਜ਼ਨ ਵਿੱਚ ਧਮਾਕਾ ਹੋ ਗਿਆ । ਮੌਕੇ ਤੇ ਟੈਲੀਵਿਜ਼ਨ ਦੇਖ ਰਹੇ ਤਿੰਨ ਲੋਕਾਂ ਵਿੱਚੋਂ ਦੋ ਜ਼ਖ਼ਮੀ ਹੋ ਗਏ ਤੇ ਇੱਕ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਗਾਜ਼ੀਆਬਾਦ ਦੇ ਹਰਸ਼ ਵਿਹਾਰ ਵਿੱਚ ਉਮੇਂਦਰ ਆਪਣੇ ਦੋਸਤ ਕਰਨ ਨੂੰ ਦੁਵਾਈ ਦਵਾਉਣ ਤੇ ਬਾਅਦ ਆਪਣੇ ਘਰ ਲੈ ਆਇਆ ਤੇ ਉਪਰੇ ਬਣੇ ਕਮਰੇ ਜਾ ਕੇ ਉਮੇਂਦਰ ਅਤੇ ਕਰਨ, ਦੀ ਮਾਂ ਓਮਵਤੀ ਵੀ ਟੀਵੀ ਦੇਖਣ ਲੱਗ ਗਏ ਤਾਂ ਉਸ ਟਾਈਮ ਚਲਦਾ ਟੀਵੀ ਫੱਟ ਗਿਆ ਤੇ ਜ਼ਬਰਦਸਤ ਧਮਾਕਾ ਹੋਇਆ ਤੇ ਕੰਧਾਂ ਵਿੱਚ ਤਰੇੜਾਂ ਆ ਗਈਆਂ। ਇਸ ਧਮਾਕੇ ਦੌਰਾਨ ਮੌਕੇ ਤੇ ਹੀ ਉਮੇਂਦਰ ਦੀ ਮੌਤ ਹੋ ਗਈ ਕਰਨ ਅਤੇ ਓਮਵਤੀ ਗੰਭੀਰ ਜ਼ਖ਼ਮੀ ਹੋ ਗਏ। ਗੁਆਂਢੀਆਂ ਮੁਤਾਬਕ ਧਮਾਕੇ ਦੀ ਆਵਾਜ਼ ਕਰੀਬ 500 ਮੀਟਰ ਦੂਰ ਤੱਕ ਸੁਣਾਈ ਦਿੱਤੀ। ਟੀਵੀ ਫਟਣ ਦੇ ਕਾਰਨਾਂ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਹਾਦਸੇ ਤੋਂ ਬਾਅਦ ਹੇਠਾਂ ਕਮਰੇ ‘ਚ ਮੌਜੂਦ ਕਰਨ ਦਾ ਭਰਾ ਸੁਮਿਤ ਅਤੇ ਭਰਜਾਈ ਮੋਨਿਕਾ ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚੇ। ਜਦੋਂ ਵੇਖਿਆ ਤਾਂ ਕਰਨ, ਓਮਵਤੀ ਅਤੇ ਓਮੇਂਦਰ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਏ ਸਨ। ਕਮਰੇ ਦੀ ਕੰਧ ਟੁੱਟ ਗਈ। ਸੋਫੇ, ਬਿਸਤਰੇ ਅਤੇ ਹੋਰ ਸਾਮਾਨ ਨੁਕਸਾਨਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਜੀਟੀਬੀ ਹਸਪਤਾਲ ਲਿਜਾਇਆ ਗਿਆ। ਜਿੱਥੇ ਓਮੇਂਦਰ ਦੀ ਮੌਤ ਹੋ ਗਈ, ਜਦਕਿ ਮਾਂ-ਪੁੱਤ ਦਾ ਇਲਾਜ ਚੱਲ ਰਿਹਾ ਹੈ।
ਜਦੋਂ ਇਹ ਘਟਨਾ ਵਾਪਰੀ ਤਾਂ ਕਰਨ ਦੀ ਭਰਜਾਈ ਮੋਨਿਕਾ ਘਰ ਦੇ ਹੇਠਲੇ ਕਮਰੇ ਵਿੱਚ ਸੀ। ਮੋਨਿਕਾ ਨੇ ਦੱਸਿਆ, ‘ਮੈਂ, ਪਤੀ ਅਤੇ ਬੇਟੀ ਗ੍ਰਾਊਂਡ ਫਲੋਰ ‘ਤੇ ਕਮਰੇ ‘ਚ ਲੇਟੇ ਹੋਏ ਸਨ। ਅਚਾਨਕ ਉਪਰਲੇ ਕਮਰੇ ਵਿੱਚੋਂ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ। ਮੈਂ ਆਪਣੀ ਧੀ ਨਾਲ ਭੱਜ ਕੇ ਗਈ। ਮੇਰਾ ਪਤੀ ਚੀਕਦਾ ਹੋਇਆ ਉੱਪਰ ਵੱਲ ਭੱਜਿਆ ਕਿ ਮੰਮੀ ਉੱਪਰ ਹੈ। ਮੇਰਾ ਛੋਟਾ ਦਿਓਰ ਵੀ ਉਪਰ ਸੀ। ਉਸ ਤੋਂ ਬਾਅਦ ਕੁਝ ਪਤਾ ਨਹੀਂ… ਕੀ ਹੋਇਆ, ਕੀ ਫੱਟਿਆ? ਸਾਡੀ ਛੱਤ ਦੇ ਗਾਰਡਰ-ਪਟੀਆ ਸਭ ਹਿਲ ਗਏ। ਕੰਧ ਹਿੱਲ ਗਈ।