ਪੰਜਾਬ ਤੋਂ ਪੜਾਈ ਕਰਨ ਲਈ ਲਗਾਤਾਰ ਜਾ ਰਹੇ ਕੈਨੇਡਾ ਵਿੱਚ ਨੌਜ਼ਵਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਦੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਕਦੇ ਕਿਸੇ ਹੋਰ ਕਾਰਨਾ ਕਰਕੇ ਅਣਹੋਣੀਆਂ ਘਟਨਾਵਾਂ ਹੋ ਰਹੀਆਂ ਹਨ। ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਦਾ ਨੌਜਵਾਨ ਹਸੀਸ਼ ਸਿੰਘ ਦੋ ਦਿਨ ਹੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਪੜਨ ਲਈ ਗਿਆ ਸੀ। ਜਿਸ ਦੀ ਦਿਲ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਇਸ ਨੌਜਵਾਨ ਦੇ ਕੈਨੇਡਾ ਜਾਣ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਚਲਾ ਗਿਆ ਹੈ। ਪਰ ਸਿਰਫ਼ ਦੋ ਦਿਨ ਬਾਅਦ ਹਸ਼ੀਸ਼ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਮਗਰੋਂ ਘਰ ਵਿੱਚ ਮਾਤਮ ਛਾ ਗਿਆ। ਦੱਸਿਆ ਜਾ ਰਿਹਾ ਕਿ ਮੋਬਾਈਲ ਸਿਮ ਲੈਣ ਲਈ ਲਾਈਨ ਵਿੱਚ 3 ਘੰਟੇ ਤੋਂ ਲਗਾਤਾਰ ਖੜ੍ਹਿਆ ਹਸ਼ੀਸ਼ ਇਕ ਦਮ ਹੀ ਹੇਠਾਂ ਡਿੱਗ ਪਿਆ ਸੀ। ਇਸ ਮਗਰੋਂ ਉਸ ਦੀ ਮੌਤ ਹੋ ਗਈ।