ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕੋਈ ਵੀ ਘਟਨਾ ਵਾਪਰਦੀ ਹੈ। ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਦੇ ਰਾਂਹੀ ਆਮ ਲੋਕਾਂ ਤੱਕ ਪਹੁੰਚ ਹੀ ਜਾਂਦੀਆਂ ਹਨ ਤੇ ਕੁੱਝ ਵੀ ਲੁਕਿਆ ਛਿਪਿਆ ਨਹੀਂ ਰਹਿੰਦਾ। ਉਤਰੀ ਅਫਰੀਕੀ ਦੇਸ਼ ਦੱਖਣੀ ਸੂਡਾਨ ਤੋਂ ਅਜ਼ੀਬ ਖਬਰ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਹੈ ਕਿ ਉਥੋਂ ਦੇ ਰਾਸ਼ਟਰਪਤੀ ਆਪਣੀ ਪੈਂਟ ਵਿੱਚ ਪਿਸ਼ਾਬ ਕਰਦੇ ਨਜ਼ਰ ਆ ਰਹੇ ਹਨ। ਉਸ ਸਮੇਂ ਇੱਕ ਸਮਾਗਮ ਦੌਰਾਨ ਰਾਸ਼ਟਰੀ ਗੀਤ ਚੱਲ ਰਿਹਾ ਸੀ। ਉਸ ਦੌਰਾਨ ਰਾਸ਼ਟਰਪਤੀ ਸਲਵਾ ਕੀਰ ਦੀ ਸਲੇਟੀ ਰੰਗ ਦੀ ਪੈਂਟ ਉਪਰ ਇੱਕ ਕਾਲਾ ਧੱਬਾ ਫੈਲਦਾ ਨਜ਼ਰ ਆ ਰਿਹਾ ਸੀ ਤੇ ਫ਼ਰਸ਼ ਉਤੇ ਇੱਕ ਵੱਡਾ ਗਿੱਲਾ ਨਿਸ਼ਾਨ ਬਣ ਗਿਆ ਸੀ। ਜਿਸ ਦੀ ਵੀਡੀਓ ਪੂਰੇ ਸੰਸਾਰ ਵਿੱਚ ਫੈਲ ਗਈ ਹੈ। ਜਿਸ ਤੋਂ ਬਾਅਦ ਉਸ ਸਮੇਂ ਮਜੂਦ 6 ਪੱਤਰਕਾਰਾਂ ਨੂੰ ਇਸ ਕਰਕੇ ਫੜ ਲਿਆ ਗਿਆ ਹੈ। ਕਿਉਂਕਿ ਉਨ੍ਹਾਂ ਤੇ ਸ਼ੱਕ ਹੈ ਕਿ ਵੀਡੀਓ ਵਾਇਰਲ ਕਰਨ ਵਿੱਚ ਇੰਨਾ ਦਾ ਹੱਥ ਹੈ
ਸਮਾਚਾਰ ਏਜੰਸੀ ਰਾਇਟਰਸ ਦੇ ਅਨੁਸਾਰ, 71 ਸਾਲਾ ਰਾਸ਼ਟਰਪਤੀ ਰੋਡ ਕਮਿਸ਼ਨਿੰਗ ਸਮਾਗਮ ਵਿੱਚ ਰਾਸ਼ਟਰੀ ਗੀਤ ਲਈ ਖੜੇ ਸਨ। ਹਾਲਾਂਕਿ ਇਹ ਵੀਡੀਓ ਕਦੇ ਵੀ ਟੈਲੀਵਿਜ਼ਨ ‘ਤੇ ਪ੍ਰਸਾਰਿਤ ਨਹੀਂ ਹੋਇਆ ਪਰ ਬਾਅਦ ‘ਚ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਦੱਖਣੀ ਸੁਡਾਨ ਯੂਨੀਅਨ ਆਫ਼ ਜਰਨਲਿਸਟ ਦੇ ਪ੍ਰਧਾਨ ਪੈਟਰਿਕ ਓਏਟ ਨੇ ਕਿਹਾ ਕਿ ਰਾਜ ਦੁਆਰਾ ਸੰਚਾਲਿਤ ਦੱਖਣੀ ਸੂਡਾਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨਾਲ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਮੰਗਲਵਾਰ ਅਤੇ ਬੁੱਧਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਰਾਸ਼ਟਰਪਤੀ ਦੇ ਪਿਸ਼ਾਬ ਕਰਨ ਦੀ ਵੀਡੀਓ ਕਿਵੇਂ ਸਾਹਮਣੇ ਆਈ ਹੈ। ਉਨ੍ਹਾਂ ਨੇ ਪੱਤਰਕਾਰਾਂ ਦੇ ਕੈਮਰਾਮੈਨ ਜੋਸੇਫ ਓਲੀਵਰ ਅਤੇ ਮੁਸਤਫਾ ਓਸਮਾਨ, ਵੀਡੀਓ ਸੰਪਾਦਕ ਵਿਕਟਰ ਲਾਡੋ, ਯੋਗਦਾਨ ਪਾਉਣ ਵਾਲੇ ਜੈਕਬ ਬੈਂਜਾਮਿਨ ਅਤੇ ਚੈਰਬੇਕ ਰੂਬੇਨ ਅਤੇ ਜੋਵਲ ਟੂਮਬੇ ਵਜੋਂ ਨਾਮ ਦੱਸੇ ਹਨ।
ਸਾਲ 2011 ਵਿੱਚ ਦੱਖਣੀ ਸੂਡਾਨ ਨੂੰ ਆਜਾਦੀ ਮਿਲਣ ਤੋਂ ਬਾਅਦ ਸਲਵਾ ਕੀਰ ਉਥੋਂ ਦੇ ਰਾਸ਼ਟਰਪਤੀ ਹਨ। ਸਰਕਾਰੀ ਅਧਿਕਾਰੀਆਂ ਨੇ ਵਾਰ-ਵਾਰ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫਵਾਹਾਂ ਤੋਂ ਇਨਕਾਰ ਕੀਤਾ ਹੈ ਕਿ ਉਹ ਬੀਮਾਰ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਪਿਛਲੇ ਇੱਕ ਦਹਾਕੇ ਤੋਂ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਪੈਟਰਿਕ ਓਏਟ ਨੇ ਅੱਗੇ ਕਿਹਾ ਹੈ ਕਿ ਅਸੀਂ ਸਾਰੇ ਚਿੰਤਤ ਹਾਂ ਕਿਉਂਕਿ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਲੰਬੇ ਸਮੇਂ ਤੱਕ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ। ਦੱਖਣੀ ਸੂਡਾਨ ਦਾ ਕਾਨੂੰਨ ਕਹਿੰਦਾ ਹੈ ਕਿ ਜੱਜ ਦੇ ਸਾਹਮਣੇ ਪੇਸ਼ ਕੀਤੇ ਜਾਣ ਤੋਂ ਪਹਿਲਾਂ ਲੋਕਾਂ ਨੂੰ ਵੱਧ ਤੋਂ ਵੱਧ 24 ਘੰਟਿਆਂ ਲਈ ਹਿਰਾਸਤ ਵਿੱਚ ਰੱਖਿਆ ਜਾਂਦਾ ਹੈ।