ਭਾਰਤ ਸਮੇਤ ਕਈ ਦੇਸ਼ਾਂ ਵਿੱਚ ਹੁਣੇ ਹੁਣੇ ਜਹਾਜ਼ਾਂ ਦੀਆਂ ਉਡਣ ਵਿੱਚ ਮਦਦ ਕਰਨ ਵਾਲਾ ਸਰਵਰ ਬੰਦ ਹੋਣ ਕਾਰਨ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦੁਨੀਆਂ ਭਰ ਵਿੱਚ ਹਾਹਾਕਾਰ ਮੱਚ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਨਾ ਤਾਂ ਸਰਵਰ ਚੱਲ ਰਿਹਾ ਹੈ ਨਾ ਹੀ ਕੋਈ ਜਹਾਜ਼ ਉਡਾਣ ਭਰ ਰਿਹਾ ਹੈ। ਦਿੱਲੀ ਏਅਰਪੋਰਟ ਤੋਂ ਲੈਕੇ ਮੁੰਬਈ ਏਅਰਪੋਰਟ ਤੱਕ ਚੈਕ-ਇਨ ਸਿਸਟਮ ਵਿੱਚ ਦਿੱਕਤਾਂ ਆ ਰਹੀਆਂ ਹਨ। ਇਸ ਕਾਰਨ ਜਹਾਜ਼ ਉਡਾਣ ਭਰਨ ਦੇ ਸਮਰੱਥ ਨਹੀਂ ਹਨ। ਇਹ ਸਮੱਸਿਆ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਮੌਜੂਦ ਹੈ। ਸਰਵਰ ਡਾਊਨ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਿਪੋਰਟ ਦੇ ਅਨੁਸਾਰ, ਫਰੰਟੀਅਰ ਨੇ ਇਸ ਆਊਟੇਜ ਦੇ ਕਾਰਨ 147 ਉਡਾਣਾਂ ਨੂੰ ਰੱਦ ਕਰ ਦਿੱਤਾ ਹੈ ਅਤੇ 212 ਨੂੰ ਮੁੜ ਤੋਂ ਨਿਰਧਾਰਿਤ ਕੀਤਾ ਹੈ। ਇਸ ਤੋਂ ਇਲਾਵਾ ਐਲੀਜਿਅੰਟ ਦੀਆਂ 45 ਫੀਸਦੀ ਫਲਾਈਟਾਂ ਲੇਟ ਹੋਈਆਂ ਹਨ। ਸਨ ਕੰਟਰੀ ਦੀਆਂ 23% ਉਡਾਣਾਂ ਵੀ ਲੇਟ ਹੋਈਆਂ ਹਨ।
ਅਮਰੀਕਨ ਏਅਰਲਾਈਨਜ਼ ਨੇ ਵੀ ਸੰਚਾਰ ਸਮੱਸਿਆਵਾਂ ਕਾਰਨ ਆਪਣੀਆਂ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਹਨ। ਮਾਈਕ੍ਰੋਸਾਫਟ ਨੇ ਕਿਹਾ ਹੈ ਕਿ ਇਹ ਆਊਟੇਜ 19 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 3.30 ਵਜੇ ਸ਼ੁਰੂ ਹੋਇਆ ਸੀ। ਕੰਪਨੀ ਨੇ ਕਿਹਾ ਹੈ ਕਿ ਆਈਟੀ ਟੀਮ ਇਸ ਨੂੰ ਠੀਕ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।