ਪੰਜਾਬ ਦੇ ਨੌਜਵਾਨਾਂ ਨਾਲ ਜੁੜੀਆਂ ਦੁਖਦਾਈ ਖਬਰਾਂ ਲਗਾਤਾਰ ਕੈਨੇਡਾ ਤੋਂ ਆ ਰਹੀਆਂ ਹਨ। ਮੋਗਾ ਜ਼ਿਲ੍ਹੇ ਅੰਦਰ ਆਉਂਦੇ ਵਿਧਾਨ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਪੈਂਦੇ ਪਿੰਡ ਪੱਤੋ ਹੀਰਾ ਸਿੰਘ ਵਾਲ਼ੇ ਦਾ ਨੌਜਵਾਨ ਜੋ ਕਬੱਡੀ ਖਿਡਾਰੀ ਸੀ ਉਸ ਦੀ ਕੈਨੇਡਾ ਦੇ ਸਰੀ ਵਿੱਚ ਮੌਤ ਹੋਣ ਦੀ ਦੁਖਦਾਈ ਖ਼ਬਰ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਪੱਤੋ ਹੀਰਾ ਸਿੰਘ ਤੋਂ 28 ਸਾਲਾ ਅਮਰਪ੍ਰੀਤ ਸਿੰਘ ਪਿਛਲੇ ਸਾਲ ਦਸੰਬਰ ਮਹੀਨੇ ਵਿਆਹ ਕਰਵਾਉਣ ਲਈ ਸਰੀ ਕੈਨੇਡਾ ਗਿਆ ਹੋਇਆ ਸੀ। ਅਮਰਪ੍ਰੀਤ ਸਿੰਘ ਚੰਗਾ ਕਬੱਡੀ ਖਿਡਾਰੀ ਸੀ ਤੇ ਚੰਗੀਆਂ ਰੇਡਾ ਪਾਉਣ ਲਈ ਮਸ਼ਹੂਰ ਸੀ। ਉਸ ਦੀ ਮੌਤ ਕਿਹੜੇ ਕਾਰਨਾਂ ਕਰਕੇ ਹੋਈ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।