ਭਾਰਤ ਦੀ ਏਜੰਸੀ ਐਨ ਆਈ ਏ ਕੋਲ ਅੰਡਰਵਰਲਡ ਦੇ ਡਾਨ ਦਾਊਦ ਇਬਰਾਹੀਮ ਦੇ ਭਾਣਜੇ ਨੇ ਵੱਡੇ ਖੁਲਾਸੇ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਦਾਊਦ ਇਬਰਾਹੀਮ ਦੇ ਭਾਣਜੇ ਅਲੀ ਸ਼ਾਹ ਤੋਂ ਐਨ ਆਈ ਏ ਵੱਲੋਂ ਪੁੱਛਗਿੱਛ ਕੀਤੀ ਤਾਂ ਇਹ ਪਤਾ ਲੱਗਾ ਹੈ ਕਿ ਦਾਊਦ ਇਬਰਾਹੀਮ ਪਾਕਿਸਤਾਨ ਦੇ ਕਰਾਚੀ ਵਿੱਚ ਦੂਜਾ ਵਿਆਹ ਕਰਵਾ ਕੇ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਿਹਾ ਹੈ। ਐਨ ਆਈ ਏ ਨੇ ਸਤੰਬਰ 2022 ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੇ ਸਾਹਮਣੇ ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ ਦੇ ਬੇਟੇ ਅਲੀ ਸ਼ਾਹ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਸਨ। ਹਸੀਨਾ ਪਾਰਕਰ ਦੇ ਬੇਟੇ ਅਲੀ ਸ਼ਾਹ ਦੇ ਬਿਆਨ ਮੁਤਾਬਕ ਅੰਡਰਵਰਲਡ ਡੌਨ ਨੇ ਅਜੇ ਤੱਕ ਆਪਣੀ ਪਹਿਲੀ ਪਤਨੀ ਨੂੰ ਤਲਾਕ ਨਹੀਂ ਦਿੱਤਾ ਹੈ ਅਤੇ ਦੁਬਾਰਾ ਵਿਆਹ ਵੀ ਕਰ ਲਿਆ ਹੈ। ਦਾਊਦ ਪਾਕਿਸਤਾਨ ‘ਚ ਵਿਆਹ ਕਰਵਾ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਬਿਤਾ ਰਿਹਾ ਹੈ।
ਏਜੰਸੀ ਨੇ ਇਸ ਮਾਮਲੇ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਲੀ ਸ਼ਾਹ ਨੇ NIA ਨੂੰ ਦੱਸਿਆ ਕਿ ਦਾਊਦ ਇਬਰਾਹਿਮ ਨੇ ਆਪਣੀ ਪਹਿਲੀ ਪਤਨੀ ਮਹਿਜਬੀਨ ਸ਼ੇਖ ਨੂੰ ਅਜੇ ਤਲਾਕ ਨਹੀਂ ਦਿੱਤਾ ਹੈ। ਸ਼ਾਹ ਮੁਤਾਬਕ ਦਾਊਦ ਦਾ ਦੂਜਾ ਵਿਆਹ ਮਹਿਜਬੀਨ ਤੋਂ ਜਾਂਚ ਏਜੰਸੀਆਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਵੀ ਹੋ ਸਕਦਾ ਹੈ।
ਅਲੀ ਸ਼ਾਹ ਨੇ ਕਿਹਾ ਕਿ ਉਹ ਜੁਲਾਈ 2022 ਵਿੱਚ ਦੁਬਈ ਵਿੱਚ ਦਾਊਦ ਇਬਰਾਹਿਮ ਦੀ ਪਹਿਲੀ ਪਤਨੀ ਨੂੰ ਮਿਲਿਆ ਸੀ, ਜਿਥੇ ਉਸਨੇ ਉਸ ਨੂੰ ਦਾਊਦ ਦੇ ਕਿਸੇ ਹੋਰ ਔਰਤ ਨਾਲ ਵਿਆਹ ਬਾਰੇ ਦੱਸਿਆ ਸੀ। ਅਲੀ ਨੇ ਦੱਸਿਆ ਕਿ ਦਾਊਦ ਦੀ ਦੂਜੀ ਪਤਨੀ ਪਾਕਿਸਤਾਨ ਤੋਂ ਹੀ ਹੈ। ਉਹ ਪਠਾਨ ਹੈ। ਜਦਕਿ ਪਹਿਲੀ ਪਤਨੀ ਮਹਿਬਜ਼ੀਨ ਭਾਰਤੀ ਹੈ ਤੇ ਮੁੰਬਈ ਦੀ ਰਹਿਣ ਵਾਲੀ ਹੈ। ਉਸਨੇ ਅੱਗੇ ਦਾਅਵਾ ਕੀਤਾ ਕਿ ਮਹਿਜਬੀਨ ਸ਼ੇਖ ਭਾਰਤ ਵਿੱਚ ਦਾਊਦ ਦੇ ਰਿਸ਼ਤੇਦਾਰਾਂ ਨਾਲ ਵ੍ਹਾਟਸਐਪ ਕਾਲਾਂ ਰਾਹੀਂ ਸੰਪਰਕ ਵਿੱਚ ਰਹਿੰਦੀ ਹੈ।

ਹਸੀਨਾ ਪਾਰਕਰ ਦੇ ਬੇਟੇ ਅਲੀ ਸ਼ਾਹ ਨੇ ਵੀ ਐਨਆਈਏ ਨੂੰ ਦਾਊਦ ਇਬਰਾਹਿਮ ਦੇ ਟਿਕਾਣੇ ਬਾਰੇ ਦੱਸਿਆ ਅਤੇ ਦਾਅਵਾ ਕੀਤਾ ਕਿ ਅੰਡਰਵਰਲਡ ਡਾਨ ਹੁਣ ਕਰਾਚੀ ਵਿੱਚ ਰਹਿੰਦਾ ਹੈ।