ਪੰਜਾਬ ਦੇ ਲੁਧਿਆਣਾ ਦੀ ਅਦਾਲਤ ਵਿੱਚ 23 ਦਸੰਬਰ 2021 ਨੂੰ ਬੰਬ ਧਮਾਕਾ ਹੋਇਆ ਸੀ। ਇਹ ਧਮਾਕਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੇ ਪੁਰਾਣੇ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ਤੇ ਹੋਇਆ ਸੀ। ਉਹ ਧਮਾਕਾ ਇੰਨਾ ਜਬਰਦਸਤ ਸੀ ਕਿ ਆਲੇ ਦੁਆਲੇ ਦੇ ਘਰ ਵੀ ਹਿੱਲ ਗਿਆ ਸਨ ।ਜਿਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ।ਉਸ ਕੇਸ ਨੂੰ ਲੈ ਕੇ ਐਨ ਆਈ ਏ ਵੱਲੋਂ ਪਿਛਲੇ ਸਮੇਂ ਕਾਫੀ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਅੱਜ ਫੇਰ ਐਨ ਆਈ ਏ ਨੇ ਮੁਕਤਸਰ ਸਾਹਿਬ ਵਿੱਚ ਇੱਕ ਘਰ ਤੇ ਛਾਪੇਮਾਰੀ ਕੀਤੀ ਹੈ। ਖਬਰ ਲਿਖੇ ਜਾਣ ਤੱਕ ਐਨ ਆਈ ਏ ਘਰ ਦੇ ਅੰਦਰ ਮੌਜੂਦ ਹੈ।