ਪੰਜਾਬ ਵਿੱਚੋ ਜੰਮੂ ਕਸ਼ਮੀਰ ਵਿੱਚ ਜਾਣ ਲਈ ਰਾਹੁਲ ਗਾਂਧੀ ਦੀ ਯਾਤਰਾ ਬੀਤੇ ਦਿਨ ਰਵਾਨਾ ਹੋ ਗਈ ਸੀ। ਰਵਾਨਗੀ ਤੋਂ ਪਠਾਨਕੋਟ ਵਿੱਚ ਕਾਂਗਰਸ ਵੱਲੋਂ ਵੱਡੀ ਰੈਲੀ ਕੀਤੀ ਗਈ। ਜਿਸ ਦੌਰਾਨ ਪੰਜਾਬ ਦੇ ਲੀਡਰਾ ਨੇ ਰਾਹੁਲ ਦੇ ਸਾਹਮਣੇ ਕਾਂਗਰਸ ਛੱਡ ਚੁੱਕੇ ਲੀਡਰਾਂ ਤੇ ਤਾਬੜਤੋੜ ਹਮਲੇ ਬੋਲੇ ਤੇ ਵਿੰਗੇ ਟੇਡੇ ਢੰਗ ਨਾਲ ਸਿੱਧੂ ਤੇ ਵੀ ਹਮਲੇ ਕਰਦੇ ਨਜ਼ਰ ਆਏ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਨੂੰ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਣ ਲਈ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਰਾਹੀਂ ਸੱਦਾ ਪੱਤਰ ਭੇਜਿਆ ਗਿਆ ਹੈ। ਕਿਉਂਕਿ ਕਿਆਸਆਰੀਆਂ ਮੁਤਾਬਕ ਨਵਜੋਤ ਸਿੰਘ ਸਿੱਧੂ ਨੂੰ ਸਰਕਾਰ 26 ਜਨਵਰੀ ਵਾਲੇ ਦਿਨ ਰਿਹਾ ਕਰ ਸਕਦੀ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜੰਮੂ ਕਸ਼ਮੀਰ ਵਿੱਚ ਸਮਾਪਤ ਹੋਵੇਗੀ।
ਕਾਬਿਲੇਗੌਰ ਹੈ ਕਿ ਪੰਜਾਬ ‘ਚ ਕਾਂਗਰਸ ਦਾ ਇਹ ਪਹਿਲਾ ਅਜਿਹਾ ਵੱਡਾ ਪ੍ਰੋਗਰਾਮ ਸੀ, ਜਿਸ ‘ਚ ਨਵਜੋਤ ਸਿੰਘ ਸਿੱਧੂ ਨਜ਼ਰ ਨਹੀਂ ਆਏ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੇ ਸੱਦੇ ’ਤੇ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਏ ਸੀ।